| ਮੌਸਮ | 9 days ago |
ਪੰਜਾਬ 'ਚ ਠੰਡ ਤੋਂ ਕੁਝ ਦਿਨਾਂ ਦੀ ਰਾਹਤ ਮਿਲਣ ਤੋਂ ਬਾਅਦ ਇਕ ਵਾਰ ਫਿਰ ਮੌਸਮ ਨੇ ਕਰਵਟ ਲੈਣਾ ਸ਼ੁਰੂ ਕਰ ਦਿੱਤਾ ਹੈ। ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਸੀਤ ਲਹਿਰ ਨੂੰ ਲੈ ਕੇ ਅੱਜ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਕਾਰਨ ਸੂਬੇ ਦੇ ਕਈ ਹਿੱਸਿਆਂ ਵਿੱਚ 24 ਘੰਟੇ ਤੱਕ ਸੀਤ ਲਹਿਰ ਜਾਰੀ ਰਹੇਗੀ। ਹਾਲਾਂਕਿ ਇਸ ਤੋਂ ਬਾਅਦ ਸੀਤ ਲਹਿਰ ਦੀ ਕੋਈ ਚਿਤਾਵਨੀ ਨਹੀਂ ਹੈ ਪਰ ਮਹੀਨੇ ਦੇ ਅੰਤ 'ਚ ਲਗਾਤਾਰ 2 ਦਿਨ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ ਸੂਬੇ ਦੇ 13 ਜ਼ਿਲ੍ਹਿਆਂ ਵਿੱਚ ਸ਼ੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਜਿਨ੍ਹਾਂ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਸ਼ਾਮਲ ਹਨ। ਭਾਵ ਅੱਜ ਸਿਰਫ਼ ਦੋਆਬਾ ਅਤੇ ਮਾਝਾ ਜ਼ਿਲ੍ਹਿਆਂ ਲਈ ਕੋਲਡ ਵੇਵ ਅਲਰਟ ਹੈ ਅਤੇ ਮਾਲਵੇ ਦੇ ਕਿਸੇ ਵੀ ਇਲਾਕੇ ਵਿੱਚ ਕੋਲਡ ਵੇਵ ਅਲਰਟ ਨਹੀਂ ਹੈ। ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। ਇਸੇ ਤਰ੍ਹਾਂ ਪਠਾਨਕੋਟ ਅਤੇ ਮਾਝੇ ਵਿੱਚ ਸੀਤ ਲਹਿਰ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ 29 ਜਨਵਰੀ ਤੋਂ ਇੱਕ ਨਵਾਂ ਪੱਛਮੀ ਗੜਬੜ ਸਰਗਰਮ ਹੋ ਰਿਹਾ ਹੈ। ਜਿਸ ਕਾਰਨ 30-31 ਜਨਵਰੀ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਮਾਝਾ ਅਤੇ ਦੋਆਬਾ ਖੇਤਰਾਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਨੇ 30 ਅਤੇ 31 ਜਨਵਰੀ ਨੂੰ ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਕਈ ਥਾਵਾਂ 'ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਹਾਲਾਂਕਿ ਮਾਲਵਾ ਖੇਤਰ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਪੂਰਾ ਹਫਤਾ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
ਪਹਾੜੀ ਇਲਾਕਿਆਂ 'ਚ ਬਰਫਬਾਰੀ ਨਾਲ ਠੰਡ ਵਧੇਗੀ,
ਦੂਜੇ ਪਾਸੇ ਹਿਮਾਚਲ ਦੇ ਪਹਾੜੀ ਇਲਾਕਿਆਂ 'ਚ ਵੀ ਐਕਟਿਵ ਵੈਸਟਰਨ ਡਿਸਟਰਬੈਂਸ ਦਾ ਅਸਰ ਦੇਖਣ ਨੂੰ ਮਿਲੇਗਾ ਜਿਸ ਕਾਰਨ ਉੱਥੇ ਮੀਂਹ ਅਤੇ ਬਰਫਬਾਰੀ ਹੋਵੇਗੀ। ਇਸ ਦਾ ਅਸਰ ਪੰਜਾਬ ਦੇ ਮੌਸਮ 'ਤੇ ਵੀ ਪਵੇਗਾ ਅਤੇ ਪਹਾੜੀ ਇਲਾਕਿਆਂ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਕਾਰਨ ਪੰਜਾਬ ਦੇ ਤਾਪਮਾਨ 'ਚ ਗਿਰਾਵਟ ਆ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ 30 ਅਤੇ 31 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।
| ਮੌਸਮ | 26 days ago |
ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਲਾਸ ਏਂਜਲਸ ਨੂੰ ਜੰਗਲੀ ਅੱਗਾਂ ਦੀ ਇੱਕ ਭਿਆਨਕ ਲੜੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿਸ ਦੇ ਨਤੀਜੇ ਵਜੋਂ ਘੱਟੋ-ਘੱਟ ਸੱਤ ਮੌਤਾਂ ਹੋਈਆਂ ਹਨ ਅਤੇ ਹਜ਼ਾਰਾਂ ਲੋਕਾਂ ਦੇ ਘਰ ਅਤੇ ਕਾਰੋਬਾਰ ਤਬਾਹ ਹੋ ਗਏ ਹਨ। ਤੇਜ਼ ਹਵਾਵਾਂ ਕਾਰਨ ਵਧ ਰਹੀ ਅੱਗ ਨੇ ਘਰਾਂ ਅਤੇ ਕਾਰੋਬਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਲੋਕ ਆਪਣੀਆਂ ਕਾਰਾਂ ਨੂੰ ਸੜਕਾਂ 'ਤੇ ਛੱਡ ਕੇ ਪੈਦਲ ਹੀ ਸਮੁੰਦਰ ਕਿਨਾਰੇ ਵਲ ਭੱਜ ਗਏ। ਰਿਪੋਰਟਾਂ ਦੇ ਅਨੁਸਾਰ, ਜੰਗਲ ਦੀ ਅੱਗ ਕਾਰਨ ਸੜਕਾਂ 'ਤੇ ਹਾਲਤ ਬਹੁਤ ਹੀ ਖ਼ਤਰਨਾਕ ਹੋ ਗਈ ਅਤੇ ਕਈ ਲੋਕਾਂ ਨੇ ਸਮੁੰਦਰ ਕਿਨਾਰੇ ਪਨਾਹ ਲੈ ਲਈ ਹੈ।
ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ੋਮ ਨੇ ਇਸ ਭਿਆਨਕ ਅੱਗ ਕਾਰਨ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ 30,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਸ਼ਿਫਟ ਕੀਤਾ।ਅੱਗ ਨੇ ਮੰਗਲਵਾਰ ਤੱਕ ਲਗਭਗ 1,260 ਏਕੜ ਖੇਤਰ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। 10,000 ਤੋਂ ਵੱਧ ਘਰ ਅਜੇ ਵੀ ਅੱਗ ਦੇ ਖਤਰੇ ਵਿੱਚ ਹੀ ਹਨ। ਫਾਇਰ ਚੀਫ਼ ਕ੍ਰਿਸਟੀਨ ਐਮ. ਕਰਾਊਲੀ ਨੇ ਕਿਹਾ ਕਿ ਇਸ ਭਿਆਨਕ ਸਥਿਤੀ ਨੂੰ ਪੂਰੀ ਨਿਗਰਾਨੀ ਨਾਲ ਦੇਖਿਆ ਜਾ ਰਿਹਾ ਹੈ। ਖਰਾਬ ਮੌਸਮੀ ਹਾਲਾਤਾਂ ਅਤੇ ਇਲਾਕੇ ਵਿੱਚ ਚੱਲ ਰਹੀਆਂ ਤੇਜ਼ ਹਵਾਵਾਂ ਨੇ ਅੱਗ ਦੇ ਪ੍ਰਸਾਰ ਨੂੰ ਹੋਰ ਵੀ ਵਧਾ ਦਿੱਤਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਤੱਕ ਤੇਜ਼ ਹਵਾਵਾਂ ਦਾ ਇੱਕ ਹੋਰ ਦੌਰ ਆ ਸਕਦਾ ਹੈ ਅਤੇ ਇਹ ਸ਼ੁੱਕਰਵਾਰ ਸਵੇਰ ਤੱਕ ਜਾਰੀ ਰਹਿ ਸਕਦਾ ਹੈ। ਪਹਾੜਾਂ ਵਿੱਚ ਕਈ ਥਾਵਾਂ 'ਤੇ 70 ਮੀਲ ਪ੍ਰਤੀ ਘੰਟਾ ਤੱਕ ਹਵਾ ਦੇ ਝੱਖੜ ਦੀ ਰਫਤਾਰ ਰਹਿ ਸਕਦੀ ਹੈ।
| ਮੌਸਮ | 5 months ago |
ਆਸਟ੍ਰੇਲੀਆ ਦੇ ਦੱਖਣ-ਪੂਰਬ ਵਿੱਚ ਆਏ ਤੂਫ਼ਾਨ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਹਜ਼ਾਰਾਂ ਲੋਕਾਂ ਦੇ ਘਰਾਂ ਦੀ ਬਿਜਲੀ ਚਲੀ ਗਈ ਹੈ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼(NSW) ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਖਰਾਬ ਮੌਸਮ ਦੌਰਾਨ ਦਰੱਖਤ ਡਿੱਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਹੈ। ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਇੱਕ ਹੋਰ ਵਿਅਕਤੀ ਮਾਮੂਲੀ ਜ਼ਖਮੀ ਹੋਇਆ ਹੈ। ਰਾਜ ਦੀ ਐਮਰਜੈਂਸੀ ਸੇਵਾ ਨੂੰ ਮੱਦਦ ਲਈ 1,000 ਤੋਂ ਵੱਧ ਕਾਲਾਂ ਆਈਆਂ ਜਿਨ੍ਹਾਂ ਵਿੱਚੋਂ 800 ਕਾਲਾਂ ਡਿੱਗੇ ਦਰੱਖਤਾਂ ਲਈ ਅਤੇ ਇਮਾਰਤਾਂ ਦੇ ਨੁਕਸਾਨ ਨਾਲ ਸਬੰਧਿਤ 200 ਕਾਲਾਂ ਦਰਜ ਕੀਤੀਆਂ ਗਈਆਂ।
ਮੌਸਮ ਵਿਗਿਆਨੀਆਂ ਨੇ ਵਿਕਟੋਰੀਆ ਵਿੱਚ ਤੇਜ਼ ਹਵਾਵਾਂ ਦੀ ਭਵਿੱਖਬਾਣੀ ਕੀਤੀ ਹੈ। ਯੂਨਾਈਟਿਡ ਐਨਰਜੀ ਨੇ ਕਿਹਾ ਕਿ ਪੂਰੇ ਰਾਜ ਵਿੱਚ ਬਿਜਲੀ ਬਹਾਲ ਕਰਨ ਵਿੱਚ ਕਈ ਦਿਨ ਲੱਗ ਸਕਦੇ ਹਨ। ਦੱਖਣੀ ਆਸਟ੍ਰੇਲੀਆ ਵਿੱਚ ਬਲੈਕਆਊਟ ਨਾਲ 7,000 ਤੋਂ ਵੱਧ ਘਰ ਪ੍ਰਭਾਵਿਤ ਹੋਏ ਹਨ ਅਤੇ ਤਸਮਾਨੀਆ ਵਿੱਚ ਹੜ੍ਹਾਂ ਸਬੰਧੀ ਕਈ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।
| ਮੌਸਮ | 5 months ago |
ਰਾਜ-ਸੰਚਾਲਿਤ ਮੀਡੀਆ ਦੇ ਅਨੁਸਾਰ, ਰੂਸ ਦੇ ਪੂਰਬੀ ਤੱਟ 'ਤੇ ਆਏ 7.0 ਦੀ ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਉੱਥੇ ਇੱਕ ਜਵਾਲਾਮੁਖੀ ਫਟ ਗਿਆ ਹੈ, ਜਿਸ ਨਾਲ ਹਵਾ ਵਿੱਚ ਕਈ ਮੀਲ ਤੱਕ ਸੁਆਹ ਫੈਲ ਗਈ ਹੈ।
ਸ਼ਿਵੇਲੁਚ(Shiveluch) ਜੁਆਲਾਮੁਖੀ, ਪੈਟ੍ਰੋਪਾਵਲੋਵਸਕ-ਕਾਮਚਤਸਕੀ(Petropavlovsk-Kamchatsky) ਤੋਂ ਲਗਭਗ 280 ਮੀਲ ਦੂਰ ਹੈ ਅਤੇ ਇਹ ਲਗਭਗ 180,000 ਦੀ ਆਬਾਦੀ ਵਾਲਾ ਇੱਕ ਤੱਟਵਰਤੀ ਸ਼ਹਿਰ ਜੋ ਕਿ ਰੂਸ ਦੇ ਪੂਰਬੀ ਖੇਤਰ ਕਾਮਚਟਕਾ ਵਿੱਚ ਸਥਿਤ ਹੈ। ਟੀਏਐਸਐਸ(TASS) ਨੇ ਐਤਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ ਦੱਸਿਆ ਕਿ "ਸੁਆਹ, ਸਮੁੰਦਰ ਤਲ ਤੋਂ 8 ਕਿਲੋਮੀਟਰ (5 ਮੀਲ) ਤੱਕ ਉੱਚੀ ਚਲੀ ਗਈ ਸੀ।" ਟੀਏਐਸਐਸ ਨੇ ਕਿਹਾ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।
ਅਮਰੀਕੀ ਭੂ-ਵਿਗਿਆਨ ਸਰਵੇਖਣ(USGS) ਦੇ ਅਨੁਸਾਰ, ਭੂਚਾਲ ਦਾ ਕੇਂਦਰ ਪੈਟ੍ਰੋਪਾਵਲੋਵਸਕ-ਕਾਮਚਤਸਕੀ ਤੋਂ ਲਗਭਗ 55 ਮੀਲ ਦੂਰ ਸੀ ਅਤੇ ਇਸਦੀ ਡੂੰਘਾਈ ਲਗਭਗ 30 ਮੀਲ ਸੀ। ਟੀਏਐਸਐਸ ਅਨੁਸਾਰ ਖੇਤਰ ਵਿੱਚ ਭੂਚਾਲ ਕਾਰਨ ਕੋਈ "ਵੱਡਾ ਨੁਕਸਾਨ" ਨਹੀਂ ਹੋਇਆ, ਹਾਲਾਂਕਿ ਇਮਾਰਤਾਂ ਦੀ ਹੁਣ ਸੰਭਾਵੀ ਨੁਕਸਾਨ ਲਈ ਜਾਂਚ ਕੀਤੀ ਜਾ ਰਹੀ ਹੈ ਅਤੇ ਸਮਾਜਿਕ ਸਹੂਲਤਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।"
| ਮੌਸਮ | 5 months ago |
ਤੇਜ਼ ਹਵਾਵਾਂ ਕਾਰਨ ਫੈਲੀ ਜੰਗਲੀ ਅੱਗ ਨੇ ਉੱਤਰ-ਪੱਛਮੀ ਤੁਰਕੀ ਦੀਆਂ ਗਲੀਪੋਲੀ ਦੀ ਲੜਾਈ ਵਾਲੀਆਂ ਥਾਂਵਾਂ ਅਤੇ ਪਹਿਲੇ ਵਿਸ਼ਵ ਯੁੱਧ ਦੀਆਂ ਯਾਦਗਾਰਾਂ ਅਤੇ ਕਬਰਾਂ ਲਈ ਖਤਰਾ ਪੈਦਾ ਕਰ ਦਿੱਤਾ ਹੈ। ਪੱਛਮੀ ਪ੍ਰਾਂਤ ਇਜ਼ਮੀਰ ਦੀ ਜੰਗਲੀ ਅੱਗ, ਜੋ ਕਿ ਕਾਰਸੀਆਕਾ ਜ਼ਿਲੇ ਵਿੱਚ ਵੀਰਵਾਰ ਦੇਰ ਰਾਤ ਨੂੰ ਸ਼ੁਰੂ ਹੋਈ, ਨੇ ਰਿਹਾਇਸ਼ੀ ਖੇਤਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਕੁਝ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਕਰ ਦਿੱਤਾ।
ਇਜ਼ਮੀਰ ਦੇ ਗਵਰਨਰ ਸੁਲੇਮਾਨ ਐਲਬਨ ਨੇ ਕਿਹਾ ਕਿ ਜਹਾਜ਼ਾਂ, ਹੈਲੀਕਾਪਟਰਾਂ ਅਤੇ ਹੋਰ ਵਾਹਨਾਂ ਦੀ ਵਰਤੋਂ ਕਰਕੇ ਇਸ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਾਰਸੀਆਕਾ ਜ਼ਿਲ੍ਹੇ ਵਿੱਚ ਅੱਗ ਜਾਰੀ ਹੈ ਅਤੇ ਇੱਕ ਕਸਬੇ ਨੂੰ ਖਾਲੀ ਕਰਵਾਇਆ ਗਿਆ ਹੈ। ਅੱਗ ਬੁਝਾਉਣ ਲਈ 1,000 ਤੋਂ ਵੱਧ ਫਾਇਰਫਾਈਟਰ ਯਤਨ ਕਰ ਰਹੇ ਹਨ। ਐਲਬਨ ਨੇ ਕਿਹਾ, ਹੁਣ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸਾਡੇ ਕੋਲ ਜਾਣਕਾਰੀ ਹੈ ਕਿ ਕੁਝ ਘਰ ਸੜ ਗਏ ਹਨ। ਉੱਤਰ-ਪੱਛਮੀ ਪ੍ਰਾਂਤਾਂ ਕਨਾੱਕਲੇ, ਮਨੀਸਾ ਅਤੇ ਬੋਲੂ ਵਿੱਚ ਵੀ ਅੱਗ ਬਲ ਰਹੀ ਹੈ। ਕਨੱਕਲੇ ਅਤੇ ਬੋਲੂ ਦੇ ਗਵਰਨਰਾਂ ਨੇ ਕਿਹਾ ਕਿ ਸਾਵਧਾਨੀ ਵਜੋਂ ਕਈ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ।
ਇਸ ਦੌਰਾਨ ਅੱਗ ਦੀਆਂ ਲਪਟਾਂ ਕੈਂਟਰਬਰੀ ਕਬਰਸਤਾਨ ਤੱਕ ਪਹੁੰਚ ਗਈਆਂ ਹਨ ਜਿੱਥੇ ਨਿਊਜ਼ੀਲੈਂਡ ਦੇ ਸੈਨਿਕਾਂ ਨੂੰ ਦਫਨਾਇਆ ਗਿਆ ਸੀ। ਇਸ ਅੱਗ 'ਤੇ ਸ਼ੁੱਕਰਵਾਰ ਤੱਕ ਕਾਬੂ ਪਾ ਲਿਆ ਗਿਆ ਸੀ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਿਜਲੀ ਦੀਆਂ ਤਾਰਾਂ ਤੋਂ ਨਿਕਲਣ ਵਾਲੀ ਚੰਗਿਆੜੀ ਨਾਲ ਸ਼ੁਰੂ ਹੋਈ ਸੀ ਜੋ ਕਿ ਭਾਰੀ ਜੰਗਲੀ ਇਲਾਕਿਆਂ 'ਚ ਫੈਲ ਗਈ ਸੀ।
ਤੁਰਕੀ ਹਾਲ ਹੀ ਦੇ ਸਾਲਾਂ ਵਿੱਚ ਜੰਗਲੀ ਅੱਗਾਂ ਨਾਲ ਜੂਝ ਰਿਹਾ ਹੈ, ਕਿਉਂਕਿ ਗਰਮੀ ਬਹੁਤ ਤੇਜ ਹੈ ਜਿਸਦਾ ਕਾਰਨ ਵਿਗਿਆਨੀ ਜਲਵਾਯੂ ਤਬਦੀਲੀਆਂ ਨੂੰ ਮੰਨਦੇ ਹਨ।
| ਮੌਸਮ | 5 months ago |
ਸ਼ੁੱਕਰਵਾਰ ਨੂੰ ਤਾਈਵਾਨ ਦੇ ਪੂਰਬੀ ਸ਼ਹਿਰ ਹੁਆਲੀਅਨ(Hualien) ਤੋਂ 34 ਕਿਲੋਮੀਟਰ ਦੂਰ 6.3 ਤੀਬਰਤਾ ਦਾ ਭੂਚਾਲ ਆਇਆ। ਮੌਸਮ ਵਿਭਾਗ ਅਨੁਸਾਰ ਦੂਜੇ ਵੱਡੇ ਭੂਚਾਲ ਤੋਂ ਹੋਏ ਨੁਕਸਾਨ ਦੀ ਅਜੇ ਕੋਈ ਰਿਪੋਰਟ ਨਹੀਂ ਮਿਲੀ ਹੈ।
ਭੂਚਾਲ ਨੇ ਰਾਜਧਾਨੀ ਤਾਈਪੀ(Taipei) ਦੀਆਂ ਇਮਾਰਤਾਂ ਨੂੰ ਹਿਲਾ ਕੇ ਰੱਖ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਸਬਵੇਅ(subway) ਸੇਵਾਵਾਂ ਘੱਟ ਰਫ਼ਤਾਰ ਨਾਲ ਜਾਰੀ ਹਨ। ਮੌਸਮ ਪ੍ਰਸ਼ਾਸਨ ਨੇ ਦੱਸਿਆ ਕਿ ਭੂਚਾਲ ਦੀ ਡੂੰਘਾਈ 9.7 ਕਿਲੋਮੀਟਰ ਸੀ ਅਤੇ ਦੂਸਰਾ ਭੂਚਾਲ ਵੀਰਵਾਰ ਦੇਰ ਰਾਤ ਤਾਈਵਾਨ ਦੇ ਉੱਤਰ-ਪੂਰਬੀ ਕੰਢੇ 'ਤੇ ਆਏ 5.7 ਤੀਬਰਤਾ ਦੇ ਭੂਚਾਲ ਤੋਂ ਬਾਅਦ ਆਇਆ ਹੈ। ਤਾਈਵਾਨ ਦੋ ਟੈਕਟੋਨਿਕ ਪਲੇਟਾਂ ਦੇ ਨੇੜੇ ਸਥਿਤ ਹੈ ਅਤੇ ਇੱਥੇ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ।
ਅਪ੍ਰੈਲ ਵਿੱਚ, ਤਾਈਵਾਨ ਵਿੱਚ ਘੱਟੋ-ਘੱਟ 25 ਸਾਲਾਂ ਦੌਰਾਨ ਆਏ ਸਭ ਤੋਂ ਵੱਡੇ ਭੂਚਾਲ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਸੀ ਅਤੇ 900 ਤੋਂ ਵੱਧ ਜ਼ਖਮੀ ਹੋਏ ਸਨ।
| ਮੌਸਮ | 5 months ago |
ਪਾਕਿਸਤਾਨ ਦੇ ਮੌਸਮ ਵਿਭਾਗ(PMD) ਨੇ 14 ਤੋਂ 18 ਅਗਸਤ ਤੱਕ ਦੇਸ਼ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਤੂਫਾਨ ਅਤੇ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਅਤੇ ਕਿਹਾ ਹੈ ਕਿ ਮਾਨਸੂਨੀ ਹਵਾਵਾਂ ਦੇ ਦੇਸ਼ ਦੇ ਉੱਪਰਲੇ ਅਤੇ ਮੱਧ ਖੇਤਰਾਂ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਅੱਗੇ ਦੱਸਿਆ ਕਿ ਸਿੰਧ ਦੇ ਤੱਟੀ ਖੇਤਰਾਂ ਵਿੱਚ ਅੰਸ਼ਕ ਤੌਰ 'ਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਇਸਲਾਮਾਬਾਦ, ਰਾਵਲਪਿੰਡੀ ਅਤੇ ਪੰਜਾਬ ਦੇ ਹੋਰ ਖੇਤਰਾਂ ਵਿੱਚ 14 ਅਗਸਤ ਤੋਂ 18 ਅਗਸਤ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਜੀਓ ਨਿਊਜ਼ ਮੁਤਾਬਕ ਮੁਰੀ, ਗਲੀਅਤ, ਚਕਵਾਲ, ਗੁਜਰਾਤ, ਗੁਜਰਾਂਵਾਲਾ, ਹਾਫਿਜ਼ਾਬਾਦ, ਵਜ਼ੀਰਾਬਾਦ, ਸਾਹੀਵਾਲ, ਝੰਗ, ਨਨਕਾਣਾ ਸਾਹਿਬ, ਚਿਨਿਓਟ, ਫੈਸਲਾਬਾਦ, ਲਾਹੌਰ, ਸ਼ੇਖੂਪੁਰਾ, ਸਿਆਲਕੋਟ, ਨਾਰੋਵਾਲ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਦੱਸਿਆ ਕਿ ਕਸੂਰ, ਖੁਸ਼ਾਬ ਅਤੇ ਸਰਗੋਧਾ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਖੈਬਰ ਪਖਤੂਨਖਵਾ ਦੇ ਖੇਤਰਾਂ ਵਿੱਚ 14 ਤੋਂ 18 ਅਗਸਤ ਤੱਕ ਗਰਜ ਅਤੇ ਬਿਜਲੀ ਦੇ ਨਾਲ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਨੇ ਦੱਸਿਆ ਕਿ ਚਿਤਰਾਲ, ਦੀਰ, ਸਵਾਤ, ਬਜੌਰ, ਬੁਨੇਰ, ਮਾਨਸੇਹਰਾ, ਐਬਟਾਬਾਦ, ਹਰੀਪੁਰ, ਪੇਸ਼ਾਵਰ, ਮਰਦਾਨ, ਚਾਰਸਦਾ, ਹੰਗੂ, ਕੁਰੱਮ, ਓਰਕਜ਼ਈ, ਬੰਨੂ ਅਤੇ ਡੇਰਾ ਇਸਮਾਈਲ ਖਾਨ ਵਿੱਚ ਵੀ ਮੀਂਹ ਪੈ ਸਕਦਾ ਹੈ।
ਪੀਐਮਡੀ ਨੇ ਪਾਕਿਸਤਾਨ ਲਈ ਆਮ ਨਾਲੋਂ ਵੱਧ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਦੇਸ਼ ਦੇ ਕਈ ਕਸਬੇ ਡੂੰਘੇ ਖੇਤਰਾਂ ਵਿੱਚ ਸਥਿਤ ਹਨ ਅਤੇ ਉੱਥੇ ਪਾਣੀ ਨਾਲ ਸਬੰਧਿਤ ਸਮੱਸਿਆਵਾਂ ਆ ਸਕਦੀਆਂ ਹਨ। 11 ਅਗਸਤ ਨੂੰ ਲਾਹੌਰ ਵਿੱਚ ਭਾਰੀ ਬਾਰਸ਼ ਕਾਰਨ ਸੜਕਾਂ ਉੱਤੇ ਹੜ੍ਹ ਆ ਗਏ। ਸਥਾਨਕ ਲੋਕਾਂ ਨੇ ਸੜਕਾਂ ਦੀ ਮਾੜੀ ਹਾਲਤ ਸਬੰਧੀ ਸ਼ਿਕਾਇਤ ਕੀਤੀ ਕਿਉਂਕਿ ਸੜਕਾਂ ਤੇ ਪਾਣੀ ਭਰਨ ਨਾਲ ਰੋਜ਼ਾਨਾ ਆਵਾਜਾਈ 'ਤੇ ਅਸਰ ਪੈਂਦਾ ਹੈ।
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|