ਸੰਯੁਕਤ ਰਾਜ ਅਮਰੀਕਾ ਨੇ ਚੀਨ ਨਾਲ ਆਪਣੀ ਟੈਰਿਫ ਜੰਗ ਤੇਜ਼ ਕਰ ਦਿੱਤੀ ਹੈ, ਕਿਉਂਕਿ ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਚੀਨੀ ਆਯਾਤ 'ਤੇ ਹੁਣ ਕੁੱਲ ਅਮਰੀਕੀ ਟੈਰਿਫ 145 ਪ੍ਰਤੀਸ਼ਤ ਲੱਗੇਗਾ। ਇਹ ਕਦਮ ਡੋਨਾਲਡ ਟਰੰਪ ਦੇ ਇੱਕ ਨਵੇਂ ਕਾਰਜਕਾਰੀ ਆਦੇਸ਼ ਤੋਂ ਬਾਅਦ ਆਇਆ ਹੈ ਜਿਸ ਵਿੱਚ ਚੀਨ ਤੇ ਟੈਰਿਫ 84 ਪ੍ਰਤੀਸ਼ਤ ਤੋਂ ਵਧਾ ਕੇ 125 ਪ੍ਰਤੀਸ਼ਤ ਕਰ ਦਿੱਤੇ ਗਏ ਹਨ। ਇਸ 125% ਟੈਰਿਫ ਵਿੱਚ ਹੋਰ ਵਾਧੂ 20 ਪ੍ਰਤੀਸ਼ਤ ਟੈਰਿਫ ਵੀ ਸ਼ਾਮਲ ਹੈ, ਜੋ ਪਹਿਲਾਂ ਚੀਨ 'ਤੇ ਲਗਾਇਆ ਗਿਆ ਸੀ, ਜਿਸ ਨਾਲ ਟੈਰਿਫ ਦੀ ਦਰ ਵਧ ਗਈ ਹੈ। ਟਰੰਪ ਨੇ ਬੁੱਧਵਾਰ ਨੂੰ 90 ਦਿਨਾਂ ਲਈ ਜ਼ਿਆਦਾਤਰ ਦੇਸ਼ਾਂ 'ਤੇ ਆਪਣੇ
ਕੈਲੀਫੋਰਨੀਆ ਦੇ ਟੌਡ ਬ੍ਰੇਮੈਨ ਹੁਣ ਆਪਣੀ ਮਨਪਸੰਦ ਰੈੱਡ ਵਾਈਨ ਨਹੀਂ ਖਰੀਦ ਰਹੇ ਹਨ। ਕੈਨੇਡੀਅਨ ਆਰਮਡ ਫੋਰਸਿਜ਼ ਦਾ ਇੱਕ ਜਵਾਨ ਜੋ ਕੈਨੇਡਾ, ਯੂਰਪ ਅਤੇ ਦੁਨੀਆ ਦੇ ਹੋਰ ਕਈ ਹਿੱਸਿਆਂ ਵਿੱਚ ਰਹਿ ਚੁੱਕਾ ਹੈ, ਹੁਣ ਰਾਸ਼ਟਰਪਤੀ ਟਰੰਪ ਦੇ ਟੈਰਿਫਾਂ ਕਾਰਨ ਅਤੇ ਅਮਰੀਕੀ ਸਰਕਾਰ ਦੇ ਵਿਵਹਾਰ ਕਾਰਨ ਅਮਰੀਕੀ ਉਤਪਾਦ ਖਰੀਦਣ ਤੋਂ ਪਰਹੇਜ਼ ਕਰ ਰਹੇ ਹਨ। ਨੋਵਾ ਸਕੋਸ਼ੀਆ ਵਿੱਚ ਰਹਿਣ ਵਾਲੇ ਬ੍ਰੇਮੈਨ ਕਹਿੰਦੇ ਹਨ "ਮੈਂ ਆਪਣੀ ਜ਼ਿੰਦਗੀ ਵਿੱਚ ਅਮਰੀਕੀ ਫੌਜਾਂ ਦੇ ਨਾਲ ਦੇਸ਼ ਦੀ ਸੇਵਾ ਕੀਤੀ ਹੈ। ਇਹ ਦੇਖ ਕੇ ਮੈਂ ਬਹੁਤ ਪਰੇਸ਼ਾਨ ਅਤੇ ਨਿਰਾਸ਼ ਹਾਂ ਕਿ ਸਾਡੇ ਦੋਵਾਂ ਦੇਸ਼ਾਂ ਦੇ ਇਤਿਹਾਸਕ ਸਬੰਧ ਹੁਣ ਕਿੱਥੇ ਗਏ।" "ਪਰ ਮੈਨੂੰ ਲੱਗਦਾ ਹੈ ਕਿ ਹੁਣ ਸਮਾਂ ਆ
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਦਾ ਟੀਚਾ ਇਸ ਸਾਲ ਹੱਜ ਲਈ 56,000 ਤੋਂ ਵੱਧ ਪਾਕਿਸਤਾਨੀ ਸ਼ਰਧਾਲੂਆਂ ਨੂੰ ਸਾਊਦੀ ਅਰਬ ਲਿਜਾਣਾ ਹੈ। ਦੇਸ਼ ਦੇ ਇੰਟਰਨੈਸ਼ਨਲ ਏਅਰਲਾਈਨ ਕੈਰੀਅਰ(PIA) ਨੇ ਆਪਣੀਆਂ 2025 ਦੀਆਂ ਉਡਾਣਾਂ ਦਾ ਸ਼ਡਿਊਲ ਜਾਰੀ ਕੀਤਾ ਹੈ ਜਿਸ ਅਨੁਸਾਰ 29 ਅਪ੍ਰੈਲ ਤੋਂ 1 ਜੂਨ ਤੱਕ ਹੱਜ ਲਈ ਉਡਾਣਾਂ ਸ਼ੁਰੂ ਹੋਣਗੀਆਂ। ਇਸ ਯਾਤਰਾ ਦੌਰਾਨ, ਏਅਰਲਾਈਨ ਦੀਆਂ 280 ਤੋਂ ਵੱਧ ਉਡਾਣਾਂ ਚੱਲਣਗੀਆਂ। ਦਿ ਐਕਸਪ੍ਰੈਸ ਟ੍ਰਿਬਿਊਨ ਦੇ ਅਨੁਸਾਰ, ਇਸਲਾਮਾਬਾਦ ਦੀ ਹੱਜ ਸਕੀਮ ਤਹਿਤ ਲਗਭਗ 20,000 ਸ਼ਰਧਾਲੂ ਯਾਤਰਾ ਕਰਨਗੇ ਅਤੇ 36,000 ਸ਼ਰਧਾਲੂ ਸਰਕਾਰ ਦੇ ਨਿੱਜੀ ਪ੍ਰਬੰਧਾਂ ਰਾਹੀਂ ਅੱਗੇ ਵਧਣਗੇ। ਸ਼ਰਧਾਲੂਆਂ ਨੂੰ ਲਿਜਾਣ ਲਈ ਪੀਆਈਏ, ਬੋਇੰਗ 777 ਅਤੇ ਏਅਰਬੱਸ ਏ320 ਜਹਾਜ਼ਾਂ ਦੀ ਵਰਤੋਂ ਕਰੇਗੀ। ਫਿਰ 12 ਜੂਨ
ਸ਼ੁੱਕਰਵਾਰ ਨੂੰ ਸਟਾਕ ਮਾਰਕੀਟ ਵਿੱਚ ਉਥਲ-ਪੁਥਲ ਹੋਰ ਵੀ ਤੇਜ਼ ਹੋ ਗਈ, ਕਿਉਂਕਿ ਚੀਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਐਲਾਨੇ ਗਏ ਟੈਰਿਫਾਂ 'ਤੇ ਜਵਾਬੀ ਹਮਲਾ ਕੀਤਾ ਹੈ ਜਿਸ ਨਾਲ ਵਪਾਰ ਯੁੱਧ ਵਧਣ ਅਤੇ ਵਿਸ਼ਵ ਅਰਥਵਿਵਸਥਾ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਵਧ ਗਈ ਹੈ। ਅਮਰੀਕਾ ਦੇ ਤਿੰਨੋਂ ਪ੍ਰਮੁੱਖ ਸਟਾਕ ਸੂਚਕਾਂਕ 5% ਤੋਂ ਵੱਧ ਡਿੱਗ ਗਏ, ਐਸ&ਪੀ (S&P) 500 ਲਗਭਗ 6% ਤੱਕ ਡਿੱਗ ਗਿਆ, ਜਿਸ ਨਾਲ 2020 ਤੋਂ ਬਾਅਦ ਅਮਰੀਕੀ ਸਟਾਕ ਮਾਰਕੀਟ ਲਈ ਸਭ ਤੋਂ ਮਾੜਾ ਹਫ਼ਤਾ ਸਮਾਪਤ ਹੋਇਆ। ਯੂਕੇ ਵਿੱਚ, ਐਫਟੀਐਸਈ(FTSE) 100 ਵੀ ਲਗਭਗ 5% ਡਿੱਗ ਗਿਆ - ਇਹ ਪੰਜ ਸਾਲਾਂ ਵਿੱਚੋਂ ਆਈ ਸਭ ਤੋਂ ਤੇਜ਼ ਗਿਰਾਵਟ ਹੈ, ਜਦੋਂ ਕਿ ਏਸ਼ੀਆਈ
| ਇੰਮੀਗ੍ਰੇਸ਼ਨ , ਵਿਸ਼ਵ | 10 ਦਿਨਾਂ ਪਹਿਲਾਂ |
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਨਵੀਂ ਵਿਵਾਦਪੂਰਨ "ਗੋਲਡ ਕਾਰਡ" ਸਕੀਮ ਪੇਸ਼ ਕੀਤੀ ਹੈ, ਜਿਸ ਵਿੱਚ ਅਮੀਰ ਵਿਦੇਸ਼ੀ ਲੋਕਾਂ ਨੂੰ 5 ਮਿਲੀਅਨ ਡਾਲਰ ਵਿੱਚ ਅਮਰੀਕਾ ਵਿੱਚ ਸਥਾਈ ਨਿਵਾਸ ਦੀ ਪੇਸ਼ਕਸ਼ ਕੀਤੀ ਗਈ ਹੈ। ਵੀਰਵਾਰ ਨੂੰ ਏਅਰ ਫੋਰਸ ਵਨ 'ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਟਰੰਪ ਨੇ ਮਾਣ ਨਾਲ "ਟਰੰਪ ਕਾਰਡ" ਨਾਮਕ ਸਕੀਮ ਬਾਰੇ ਦੱਸਿਆ ਜੋ ਕਿ ਉਸਦੇ ਪ੍ਰਸ਼ਾਸਨ ਦੇ ਈਬੀ-5(EB-5) ਵੀਜ਼ਾ ਪ੍ਰੋਗਰਾਮ ਵਿੱਚ ਸੁਧਾਰ ਦਾ ਹਿੱਸਾ ਹੈ। ਟਰੰਪ ਨੇ ਕਾਰਡ ਦਿਖਾਉਂਦੇ ਹੋਏ ਕਿਹਾ, "5 ਮਿਲੀਅਨ ਡਾਲਰ ਵਿੱਚ ਇਹ ਤੁਹਾਡਾ ਹੋ ਸਕਦਾ ਹੈ।" ਕੀ ਤੁਸੀਂ ਜਾਣਦੇ ਹੋ ਕਿ ਇਹ ਕਾਰਡ ਕੀ ਹੈ?" "ਇਹ ਸੋਨੇ ਦਾ ਕਾਰਡ ਹੈ ਟਰੰਪ ਕਾਰਡ।" ਇਸ ਸੋਨੇ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਚੀਨ 'ਤੇ ਪਰਸਪਰ ਟੈਰਿਫਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਅਸੀਂ ਦਿਆਲੂ ਹੋਣ ਕਾਰਨ ਇਨ੍ਹਾਂ ਦੇਸ਼ਾਂ ਵੱਲੋਂ ਸਾਡੇ ਤੋਂ ਚਾਰਜ ਕੀਤੇ ਟੈਰਿਫ ਨਾਲੋਂ ਅੱਧ ਦਾ ਟੈਰਿਫ ਲਾਵਾਂਗੇ। ਭਾਵ ਕਿ ਜੇਕਰ ਚੀਨ ਅਮਰੀਕਾ ਦੇ ਸਮਾਨ ਤੇ 40% ਟੈਰਿਫ ਲਾਉਂਦਾ ਹੈ ਤਾਂ ਅਮਰੀਕਾ 20% ਟੈਰਿਫ ਲਏਗਾ। "ਟੈਰਿਫ ਵਿੱਚ ਛੋਟ" ਕਰਦੇ ਹੋਏ, ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਭਾਰਤ ਉੱਪਰ 26 ਪ੍ਰਤੀਸ਼ਤ ਅਤੇ ਚੀਨ 'ਤੇ 34 ਪ੍ਰਤੀਸ਼ਤ ਆਯਾਤ ਡਿਊਟੀ ਲਗਾਏਗਾ। ਭਾਰਤ ਬਾਰੇ ਬੋਲਦੇ ਹੋਏ, ਰਾਸ਼ਟਰਪਤੀ ਟਰੰਪ ਨੇ ਸਰਕਾਰ ਦੁਆਰਾ ਅਮਰੀਕਾ ਤੇ ਲਗਾਏ ਗਏ ਟੈਰਿਫਾਂ ਨੂੰ "ਬਹੁਤ ਸਖ਼ਤ" ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ "ਉਨ੍ਹਾਂ ਦੇ