ਅਫ਼ਰੀਕਨ ਯੂਨੀਅਨ ਦੀ ਸਿਹਤ ਏਜੰਸੀ ਨੇ ਸ਼ਨੀਵਾਰ ਨੂੰ ਕਿਹਾ ਕਿ ਸਾਲ ਦੀ ਸ਼ੁਰੂਆਤ ਤੋਂ ਅਫ਼ਰੀਕਾ ਵਿੱਚ ਐਮਪੌਕਸ ਦੇ ਕੁੱਲ 18,737 ਕੇਸ ਸਾਹਮਣੇ ਆਏ ਹਨ। ਇਹ ਅੰਕੜੇ ਐਮਪੌਕਸ ਦੇ ਹੁਣ ਤੱਕ ਸਾਹਮਣੇ ਆਏ ਸਾਰੇ ਮਾਮਲਿਆਂ ਨੂੰ ਦਰਸਾਉਂਦੇ ਹਨ ਅਤੇ ਇਨ੍ਹਾਂ ਕੇਸਾਂ ਵਿੱਚ ਕਲੇਡ 1ਬੀ ਦਾ ਕੋਈ ਕੇਸ ਨਹੀਂ ਹੈ ਜਿਸ ਸਬੰਧੀ ਬੁੱਧਵਾਰ ਨੂੰ ਵਿਸ਼ਵ ਸਿਹਤ ਸੰਗਠਨ(WHO) ਨੇ ਇੱਕ ਅੰਤਰਰਾਸ਼ਟਰੀ ਸਿਹਤ ਐਮਰਜੈਂਸੀ ਘੋਸ਼ਿਤ ਕੀਤੀ ਸੀ।
ਅਫਰੀਕਾ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ(CDC) ਨੇ ਇੱਕ ਬਿਆਨ ਵਿੱਚ ਕਿਹਾ ਕਿ ਅੱਜ ਤੱਕ 3,101 ਐਮਪੌਕਸ ਦੇ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ 15,636 ਸ਼ੱਕੀ ਕੇਸ ਅਫਰੀਕੀ ਯੂਨੀਅਨ ਦੇ ਮੈਂਬਰ 12 ਰਾਜਾਂ ਵਿੱਚੋਂ ਮਿਲੇ ਹਨ। ਨਤੀਜੇ ਵਜੋਂ ਇਸ ਵਾਇਰਸ ਨਾਲ ਹੁਣ ਤੱਕ 541 ਮੌਤਾਂ ਹੋਈਆਂ ਹਨ ਅਤੇ ਇਸਦੀ ਮੌਤ ਦਰ 2.89 ਪ੍ਰਤੀਸ਼ਤ ਹੈ। ਇਸ ਲਾਗ ਦੇ ਹਾਲ ਹੀ ਵਿੱਚ ਸਭ ਤੋਂ ਵੱਧ ਕੇਸ ਕਾਂਗੋ ਵਿੱਚ ਮਿਲੇ ਹਨ ਜਿੱਥੇ ਪਹਿਲੀ ਵਾਰ ਸਤੰਬਰ 2023 ਵਿੱਚ ਕਲੇਡ 1ਬੀ ਸਟ੍ਰੇਨ ਦਾ ਪਤਾ ਲਗਾਇਆ ਗਿਆ ਸੀ। ਇਸ ਹਫ਼ਤੇ ਕਾਂਗੋ ਵਿੱਚ 1,005 ਕੇਸ (222 ਪੁਸ਼ਟੀ ਕੀਤੇ ਗਏ, 783 ਸ਼ੱਕੀ) ਸਾਹਮਣੇ ਆਏ ਅਤੇ 24 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਗੁਆਂਢੀ ਦੇਸ਼ ਬੁਰੂੰਡੀ(Burundi) ਨੇ 173 ਕੇਸਾਂ ਦੀ ਰਿਪੋਰਟ ਦਿੱਤੀ ਹੈ ਜੋ ਇੱਕ ਹਫ਼ਤੇ ਵਿੱਚ 75 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦੇ ਹਨ। ਅਫਰੀਕਾ ਸੀਡੀਸੀ ਦੇ ਅਨੁਸਾਰ, 2023 ਦੇ ਮੁਕਾਬਲੇ ਇਸ ਸਾਲ ਦੀ ਸ਼ੁਰੂਆਤ ਤੋਂ 14,383 ਕੇਸ ਸਾਹਮਣੇ ਆਏ ਹਨ। ਅਫਰੀਕਾ ਤੋਂ ਬਾਹਰ ਐਮਪੌਕਸ ਦੇ ਪਹਿਲੇ ਕੇਸ ਇਸ ਹਫਤੇ ਸਵੀਡਨ ਅਤੇ ਪਾਕਿਸਤਾਨ ਵਿੱਚ ਦਰਜ ਕੀਤੇ ਗਏ ਸਨ। ਐਮਪੌਕਸ ਇੱਕ ਵਾਇਰਲ ਬਿਮਾਰੀ ਹੈ ਜੋ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦੀ ਹੈ ਅਤੇ ਇਹ ਸਰੀਰਕ ਸੰਪਰਕ ਦੁਆਰਾ ਇੱਕ ਤੋਂ ਦੂਜੇ ਮਨੁੱਖ ਵਿੱਚ ਵੀ ਫੈਲ ਸਕਦੀ ਹੈ। ਇਸ ਤੋਂ ਪ੍ਰਭਾਵਿਤ ਵਿਅਕਤੀ ਨੂੰ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ ਅਤੇ ਚਮੜੀ ਤੇ ਜਖਮ ਹੋ ਜਾਂਦੇ ਹਨ।
| ਸਿਹਤ
|