ਨੌਜਵਾਨਾਂ ਵਿੱਚ ਨਿਕੋਟੀਨ ਰਿਪਲੇਸਮੈਂਟ ਥੈਰੇਪੀਆਂ(NRTs) ਦੀ ਵੱਧ ਰਹੀ ਵਰਤੋਂ, ਖਾਸ ਤੌਰ 'ਤੇ ਨਿਕੋਟੀਨ ਪਾਊਚਾਂ(nicotine pouches) ਬਾਰੇ ਵਧ ਰਹੀਆਂ ਚਿੰਤਾਵਾਂ ਦੇ ਵਿਚਕਾਰ ਸਿਹਤ ਮੰਤਰੀ ਮਾਰਕ ਹਾਲੈਂਡ, ਇਨ੍ਹਾਂ ਪਾਊਚਾਂ ਤੇ ਪਾਬੰਦੀ ਲਗਾਉਣ ਬਾਰੇ ਵਿਚਾਰ ਕਰ ਰਹੇ ਹਨ। ਹਾਲੈਂਡ ਨੇ ਕੱਲ੍ਹ ਐਲਾਨ ਕੀਤਾ ਕਿ ਇਹ ਪਾਬੰਦੀਆਂ 28 ਅਗਸਤ ਨੂੰ ਲਾਗੂ ਹੋਣਗੀਆਂ ਜੋ ਇਨ੍ਹਾਂ ਉਤਪਾਦਾਂ ਦੇ ਵਿਗਿਆਪਨਾਂ(advertising) ਅਤੇ ਫਾਰਮੇਸੀਆਂ ਵਿੱਚੋਂ ਇਨ੍ਹਾਂ ਦੀ ਵਿਕਰੀ ਨੂੰ ਸੀਮਤ ਕਰਨ ਵਿੱਚ ਮਦਦ ਕਰਨਗੀਆਂ।
ਤੰਬਾਕੂਨੋਸ਼ੀ ਨੂੰ ਬੰਦ ਕਰਨ ਲਈ ਤਿਆਰ ਕੀਤੇ ਗਏ ਨਿਕੋਟੀਨ ਪਾਊਚਾਂ ਨੂੰ ਫੂਡ ਐਂਡ ਡਰੱਗਜ਼ ਐਕਟ ਦੇ ਤਹਿਤ ਅਕਤੂਬਰ 2023 ਵਿੱਚ ਕੈਨੇਡਾ ਵਿੱਚ ਵਿਕਰੀ ਲਈ ਮਨਜ਼ੂਰੀ ਮਿਲੀ ਸੀ। ਹੈਲਥ ਕੈਨੇਡਾ ਨੇ ਜ਼ੋਨਿਕ(Zonnic) ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ ਸੀ, ਜੋ ਕਿ ਇੰਪੀਰੀਅਲ ਤੰਬਾਕੂ ਤੋਂ ਨਿਕੋਟੀਨ ਪਾਊਚ ਬਣਾਉਂਦੇ ਸਨ, ਜੋ ਕਿ ਟ੍ਰੋਪਿਕਲ ਬ੍ਰੀਜ਼ ਅਤੇ ਬੈਰੀ ਫ੍ਰੌਸਟ ਵਰਗੇ ਪਾਊਚ ਵੇਚਦਾ ਹੈ। ਜ਼ੋਨਿਕ ਦੀ ਵੈੱਬਸਾਈਟ ਦੇ ਅਨੁਸਾਰ, ਇਹ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਸਿਗਰਟ ਛੱਡਣ ਵਿੱਚ ਮਦਦ ਕਰਦਾ ਹੈ। ਇਨ੍ਹਾਂ ਪਾਊਚਾਂ ਵਿੱਚ ਪ੍ਰਤੀ ਖੁਰਾਕ ਚਾਰ ਮਿਲੀਗ੍ਰਾਮ ਨਿਕੋਟੀਨ ਹੁੰਦੀ ਹੈ। ਨਿਕੋਟੀਨ ਪਾਊਚ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਅਧਿਕਾਰਤ ਨਹੀਂ ਹਨ, ਪਰ ਹੈਲਥ ਕੈਨੇਡਾ ਨੇ ਦੱਸਿਆ ਕਿ ਇਹ ਪਾਊਚ ਨੌਜਵਾਨਾਂ ਵਿੱਚ ਪ੍ਰਸਿੱਧ ਹੋ ਗਏ ਹਨ ਅਤੇ ਉਨ੍ਹਾਂ ਨੂੰ ਲਤ ਲੱਗ ਸਕਦੀ ਹੈ।
ਹਾਲੈਂਡ ਨੇ ਇੱਕ ਇੰਟਰਵਿਊ ਵਿੱਚ ਗਲੋਬਲ ਨਿਊਜ਼ ਨੂੰ ਦੱਸਿਆ ਕਿ ਅਗਲੇ ਬੁੱਧਵਾਰ ਤੱਕ, ਕਈ ਬਦਲਾਅ ਹੋਣ ਵਾਲੇ ਹਨ। ਪਹਿਲਾ ਇਹ ਕਿ ਨਿਕੋਟੀਨ ਦੇ ਉਤਪਾਦ ਕਾਊਂਟਰਾਂ ਤੇ ਨਹੀਂ ਦਿਸਣਗੇ। ਦੂਜੀ ਗੱਲ ਇਹ ਹੈ ਕਿ ਸਾਡੇ ਬੱਚਿਆਂ ਨੂੰ ਸ਼ਿਕਾਰ ਬਣਾਉਣ ਵਾਲੇ ਇਹ ਘਟੀਆ ਉਤਪਾਦ ਖਤਮ ਹੋ ਜਾਣਗੇ, ਇਸ ਲਈ ਟ੍ਰੋਪਿਕਲ ਬ੍ਰੀਜ਼(Tropical Breeze) ਅਤੇ ਕੂਲ ਬੈਰੀ ਸਪਲੈਸ਼(Cool Berry Splash) ਵਰਗੇ ਸਾਰੇ ਉਤਪਾਦ ਵਾਪਸ ਮੰਗਵਾਏ ਜਾਣਗੇ ਅਤੇ ਵਿਕਰੀ ਲਈ ਉਪਲਬਧ ਨਹੀਂ ਹੋਣਗੇ।
| ਸਿਹਤ
|
| ਸਿਹਤ
|