ਯੂਰਪੀਅਨ ਯੂਨੀਅਨ ਨੇ ਬੁੱਧਵਾਰ ਨੂੰ ਐਪਲ ਅਤੇ ਮੈਟਾ ਨੂੰ ਬਲਾਕ ਦੇ ਡਿਜੀਟਲ ਕੰਪੀਟੀਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਲਈ ਸੈਂਕੜੇ ਮਿਲੀਅਨ ਯੂਰੋ ਦਾ ਜੁਰਮਾਨਾ ਲਗਾਇਆ ਹੈ।
ਈ.ਯੂ. ਜੋ ਕਿ ਯੂਰਪੀਅਨ ਯੂਨੀਅਨ ਦੀ ਕਾਰਜਕਾਰੀ ਸੰਸਥਾ ਹੈ, ਨੇ ਕਿਹਾ ਕਿ ਉਹ ਡਿਜੀਟਲ ਮਾਰਕੀਟ ਐਕਟ (DMA) ਦੀ ਉਲੰਘਣਾ ਲਈ ਐਪਲ ਨੂੰ 500 ਮਿਲੀਅਨ ਯੂਰੋ ($571 ਮਿਲੀਅਨ) ਅਤੇ ਮੈਟਾ ਨੂੰ 200 ਮਿਲੀਅਨ ਯੂਰੋ ($228.4 ਮਿਲੀਅਨ) ਦਾ ਜੁਰਮਾਨਾ ਲਗਾ ਰਿਹਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਐਪਲ ਡੀ.ਐਮ.ਏ. ਦੇ ਤਹਿਤ ਅਖੌਤੀ "ਸਟੀਅਰਿੰਗ-ਵਿਰੋਧੀ"(anti-steering) ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ। ਈ.ਯੂ. ਦੇ ਤਕਨੀਕੀ ਕਾਨੂੰਨ ਦੇ ਤਹਿਤ, ਐਪਲ ਦੇ ਡਿਵੈਲਪਰਾਂ ਨੂੰ ਆਪਣੇ ਐਪ ਸਟੋਰ ਤੋਂ ਬਾਹਰ ਮੌਜੂਦ ਵਿਕਲਪਾਂ ਬਾਰੇ ਗਾਹਕਾਂ ਨੂੰ ਸੁਤੰਤਰ ਤੌਰ 'ਤੇ ਸੂਚਿਤ ਕਰਨ ਦੀ ਆਗਿਆ ਦੇਣ ਦੀ ਲੋੜ ਹੈ।
ਤਕਨੀਕੀ ਦਿੱਗਜ ਨੂੰ ਈ.ਯੂ. ਦੁਆਰਾ ਸਟੀਅਰਿੰਗ 'ਤੇ ਤਕਨੀਕੀ ਅਤੇ ਵਪਾਰਕ ਪਾਬੰਦੀਆਂ ਨੂੰ ਹਟਾਉਣ ਅਤੇ ਭਵਿੱਖ ਵਿੱਚ ਆਪਣੇ ਗੈਰ-ਅਨੁਕੂਲ ਆਚਰਣ ਨੂੰ ਜਾਰੀ ਰੱਖਣ ਤੋਂ ਬਚਣ ਦਾ ਆਦੇਸ਼ ਦਿੱਤਾ ਗਿਆ ਸੀ।
ਐਪਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਕਮਿਸ਼ਨ ਨਾਲ ਆਪਣੀ ਚਰਚਾ ਜਾਰੀ ਰੱਖਦੇ ਹੋਏ ਈ.ਯੂ. ਦੇ ਜੁਰਮਾਨੇ ਦੀ ਅਪੀਲ ਕਰਨ ਦੀ ਯੋਜਨਾ ਬਣਾਈ ਹੈ। ਐਪਲ ਨੇ ਕਿਹਾ, "ਅੱਜ ਦੀਆਂ ਘੋਸ਼ਣਾਵਾਂ, ਯੂਰਪੀਅਨ ਕਮਿਸ਼ਨ ਵੱਲੋਂ ਐਪਲ ਨੂੰ ਗਲਤ ਢੰਗ ਨਾਲ ਨਿਸ਼ਾਨਾ ਬਣਾਉਣ ਦੀ ਇੱਕ ਹੋਰ ਉਦਾਹਰਣ ਹਨ ਜੋ ਸਾਡੇ ਉਪਭੋਗਤਾਵਾਂ ਦੀ ਗੋਪਨੀਯਤਾ ਅਤੇ ਸੁਰੱਖਿਆ ਲਈ ਅਨੁਕੂਲ ਨਹੀਂ ਹਨ ਅਤੇ ਸਾਨੂੰ ਆਪਣੀ ਤਕਨਾਲੋਜੀ ਮੁਫਤ ਵਿੱਚ ਦੇਣ ਲਈ ਮਜਬੂਰ ਕਰਦੀਆਂ ਹਨ।" ਐਪਲ ਨੇ ਕਿਹਾ ਕਿ ਅਸੀਂ ਇਸ ਕਾਨੂੰਨ ਦੀ ਪਾਲਣਾ ਕਰਨ ਲਈ ਲੱਖਾਂ ਇੰਜੀਨੀਅਰਾਂ ਦੇ ਘੰਟੇ ਬਿਤਾਏ ਹਨ ਅਤੇ ਦਰਜਨਾਂ ਬਦਲਾਅ ਕੀਤੇ ਹਨ।
ਮੈਟਾ ਲਈ, ਯੂਰਪੀਅਨ ਕਮਿਸ਼ਨ ਨੇ ਪਾਇਆ ਕਿ ਸੋਸ਼ਲ ਮੀਡੀਆ ਸਮੂਹ ਨੇ ਗੈਰ-ਕਾਨੂੰਨੀ ਤੌਰ 'ਤੇ ਉਪਭੋਗਤਾਵਾਂ ਨੂੰ ਕੰਪਨੀ ਨਾਲ ਆਪਣਾ ਡੇਟਾ ਸਾਂਝਾ ਕਰਨ ਜਾਂ ਵਿਗਿਆਪਨ-ਮੁਕਤ ਸੇਵਾ(ad-free service) ਲਈ ਭੁਗਤਾਨ ਕਰਨ ਲਈ ਸਹਿਮਤੀ ਦੇਣ ਦੀ ਮੰਗ ਕੀਤੀ।
ਮੈਟਾ ਦੇ ਚੀਫ ਗਲੋਬਲ ਅਫੈਅਰਸ ਦੇ ਅਧਿਕਾਰੀ ਜੋਏਲ ਕਪਲਾਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਮਿਸ਼ਨ "ਚੀਨੀ ਅਤੇ ਯੂਰਪੀਅਨ ਕੰਪਨੀਆਂ ਨੂੰ ਵੱਖ-ਵੱਖ ਮਾਪਦੰਡਾਂ ਦੇ ਤਹਿਤ ਕੰਮ ਕਰਨ ਦੀ ਆਗਿਆ ਦਿੰਦੇ ਹੋਏ ਸਫਲ ਅਮਰੀਕੀ ਕਾਰੋਬਾਰਾਂ ਨੂੰ ਅਯੋਗ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।"
ਉਨ੍ਹਾਂ ਅੱਗੇ ਕਿਹਾ, "ਇਹ ਸਿਰਫ਼ ਜੁਰਮਾਨੇ ਤੱਕ ਸੀਮਤ ਨਹੀਂ ਹੈ; "ਕਮਿਸ਼ਨ ਸਾਨੂੰ ਆਪਣੇ ਕਾਰੋਬਾਰੀ ਮਾਡਲ ਨੂੰ ਬਦਲਣ ਲਈ ਮਜਬੂਰ ਕਰ ਰਿਹਾ ਹੈ, ਜਿਸ ਨਾਲ ਮੈਟਾ 'ਤੇ ਕਈ-ਅਰਬ ਡਾਲਰ ਦਾ ਟੈਰਿਫ ਲਾਗੂ ਹੁੰਦਾ ਹੈ ਜਦੋਂ ਕਿ ਸਾਨੂੰ ਇੱਕ ਘਟੀਆ ਸੇਵਾ ਦੀ ਪੇਸ਼ਕਸ਼ ਕਰਨ ਦੀ ਲੋੜ ਹੁੰਦੀ ਹੈ। ਵਿਅਕਤੀਗਤ ਇਸ਼ਤਿਹਾਰਬਾਜ਼ੀ 'ਤੇ ਗਲਤ ਢੰਗ ਨਾਲ ਪਾਬੰਦੀ ਲਗਾ ਕੇ ਯੂਰਪੀਅਨ ਕਮਿਸ਼ਨ, ਯੂਰਪੀਅਨ ਕਾਰੋਬਾਰਾਂ ਅਤੇ ਅਰਥਵਿਵਸਥਾਵਾਂ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ।"
ਈਯੂ ਨੇ ਕਿਹਾ ਕਿ ਮੈਟਾ ਲਈ ਇਹ ਜੁਰਮਾਨਾ ਉਨ੍ਹਾਂ ਕਦਮਾਂ ਨੂੰ ਧਿਆਨ ਵਿੱਚ ਰੱਖਕੇ ਲਾਇਆ ਗਿਆ ਹੈ ਜੋ ਤਕਨੀਕੀ ਦਿੱਗਜ ਨੇ ਆਪਣੀ ਮੁਫਤ ਵਿਅਕਤੀਗਤ ਵਿਗਿਆਪਨ ਸੇਵਾ ਦੇ ਇੱਕ ਨਵੇਂ ਸੰਸਕਰਣ ਰਾਹੀਂ ਆਪਣੇ ਨਿਯਮਾਂ ਦੀ ਪਾਲਣਾ ਕਰਨ ਲਈ ਚੁੱਕੇ ਸਨ ਜੋ ਇਸ਼ਤਿਹਾਰ ਪ੍ਰਦਰਸ਼ਿਤ ਕਰਨ ਲਈ ਘੱਟ ਨਿੱਜੀ ਡੇਟਾ ਦੀ ਵਰਤੋਂ ਕਰਦੀ ਹੈ।
ਇਸ ਮਾਮਲੇ ਤੋਂ ਜਾਣੂ ਇੱਕ ਗੁੰਮਨਾਮ ਸਰੋਤ ਦੇ ਅਨੁਸਾਰ, ਈਯੂ ਦੁਆਰਾ ਮੈਟਾ ਨੂੰ ਐਡ ਬੰਦ ਕਰਨ ਦਾ ਆਦੇਸ਼ ਭੇਜਿਆ ਗਿਆ ਸੀ ਜਿਸ ਵਿੱਚ ਇਸਨੂੰ ਆਉਣ ਵਾਲੇ 60 ਦਿਨਾਂ ਵਿੱਚ ਆਪਣੇ ਘੱਟ ਵਿਅਕਤੀਗਤ ਇਸ਼ਤਿਹਾਰ ਵਿਕਲਪ(personalized ads option) ਵਿੱਚ ਬਦਲਾਅ ਕਰਨ ਜਾਂ ਹੋਰ ਜੁਰਮਾਨੇ ਦਾ ਸਾਹਮਣਾ ਕਰਨ ਦਾ ਆਦੇਸ਼ ਦਿੱਤਾ ਗਿਆ ਸੀ।
ਇਸ ਮਹੀਨੇ ਦੇ ਸ਼ੁਰੂ ਵਿੱਚ, ਟਰੰਪ ਪ੍ਰਸ਼ਾਸਨ ਨੇ ਅਮਰੀਕਾ ਵਿੱਚ ਆਉਣ ਹੋਣ ਵਾਲੇ ਯੂਰਪੀ ਸੰਘ ਦੇ ਸਾਮਾਨਾਂ 'ਤੇ 20% ਦੇ ਅਖੌਤੀ "ਪਰਸਪਰ" ਟੈਰਿਫ ਲਗਾਏ। ਬਾਅਦ ਵਿੱਚ ਉਸਨੇ ਦਰਜਨਾਂ ਵਪਾਰਕ ਭਾਈਵਾਲਾਂ, ਜਿਸ ਵਿੱਚ ਯੂਰਪੀ ਸੰਘ ਵੀ ਸ਼ਾਮਲ ਹੈ 'ਤੇ ਵਪਾਰਕ ਗੱਲਬਾਤ ਲਈ ਸੀਮਤ ਸਮੇਂ ਲਈ ਨਵੀਆਂ ਟੈਰਿਫ ਦਰਾਂ ਨੂੰ ਘਟਾ ਕੇ 10% ਕਰ ਦਿੱਤਾ ਸੀ।