ਮੈਖ਼ਾਨੇ ਦੇ ਬੂਹੇ ਬਾਹਰ ਜੋ ਸਨ ਬੈਠੇ ਹੋਏ

ਮੈਖ਼ਾਨੇ ਦੇ ਬੂਹੇ ਬਾਹਰ ਜੋ ਸਨ ਬੈਠੇ ਹੋਏ,

ਚਿੜੀ ਚੂਕਦੀ ਸਾਰ ਪੁਕਾਰੇ, "ਰੱਖ ਨਾ ਬੂਹੇ ਢੋਏ

ਤੈਨੂੰ ਪਤਾ ਨਹੀਂ ਕਿ ਸਾਡਾ ਬਹੁਤਾ ਨਹੀਂ ਟਿਕਾਣਾ,

ਇਕ ਵੇਰਾਂ ਜੇ ਵਿਛੜ ਗਏ, ਫਿਰ ਮੇਲ ਹੋਏ ਨਾ ਹੋਏ ।"

📝 ਸੋਧ ਲਈ ਭੇਜੋ