ਰੱਬ ਤੋਂ ਬਿਨਾਂ

ਜਿੰਨੇ ਜੋਗਾ ਵੀ ਤੇ ਜੋ ਵੀ ਹੈ 

ਮੇਰਾ ਤੇਰੇ ਰੱਬ ਤੋਂ ਬਿਨਾਂ ਹੀ ਸਰਦਾ ਹੈ। 

ਉਸ ਅਰਾਧਨਾ ਤੋਂ ਬਿਨਾਂ 

ਜੋ ਚੰਗੇ ਭਲੇ ਮਨੁੱਖ ਨੂੰ ਬਦਲ ਦਏ ,

ਚਰਨਾਂ ਦੀ ਧੂੜ ਵਿੱਚ 

ਉਸ ਸ਼ੁਕਰਾਨੇ ਤੋਂ ਬਿਨਾਂ 

ਜਿਸ ਦੀ ਕੋਈ ਵਜ੍ਹਾ ਨਹੀਂ ਹੁੰਦੀ, 

ਉਸ ਓਟ ਤੋਂ 

ਜਿਹੜੀ ਸਦਾ ਹੀ ਨਿਓਟਿਆਂ ਰਖਦੀ ਹੈ..