ਪਾਕਿਸਤਾਨ ਮਕਾਨ ਇਕ ਬਣ ਗਿਆ ਏ

ਪਾਕਿਸਤਾਨ ਮਕਾਨ ਇਕ ਬਣ ਗਿਆ ਏ,

ਵੱਸਣ ਸਾਧ ਉੱਤੇ ਰਹਿੰਦੇ ਚੋਰ ਹੇਠਾਂ

ਏਥੇ ਨਵਾਂ ਹਿਸਾਬ ਇਕ ਨਿਕਲਿਆ ਏ,

ਰਹਿਣ ਸੈਂਕੜੇ ਉੱਤੇ ਕਰੋੜ ਹੇਠਾਂ

ਲੋਕਾਂ ਪਹਾੜਾਂ ਦੇ ਪਹਾੜ ਪਲਟ ਸੁੱਟੇ,

ਅਸੀਂ ਆਏ ਵੱਟਵਾਨੀ ਦੇ ਰੋਡ ਹੇਠਾਂ

ਲੋਕੀ ਚੰਨ ਉੱਤੇ ਪਹੁੰਚੇ ਪਏ ਜਾਪਦੇ ਨੇ,

ਅਸੀਂ ਗਏ ਜ਼ਮੀਨ ਦੇ ਤੋੜ ਹੇਠਾਂ

ਭੱਜ ਭੱਜ ਕੇ ਵੱਖੀਆਂ ਚੂਰ ਹੋਈਆਂ,

ਭੌਂ ਚੌਂ ਵੇਖਿਆ ਤੇ ਖੋਤੀ ਬੋਹੜ ਹੇਠਾਂ

📝 ਸੋਧ ਲਈ ਭੇਜੋ