ਰੈਣ ਪਟਾਰੀ ਵਿਚ ਪ੍ਰਭਾਤ ਨੇ ਪੱਥਰ ਇਕ ਪਟਕਾਇਆ

ਰੈਣ ਪਟਾਰੀ ਵਿਚ ਪ੍ਰਭਾਤ ਨੇ ਪੱਥਰ ਇਕ ਪਟਕਾਇਆ,

ਤਾਰਿਆਂ ਦੀ ਸੈਨਾ ਨੂੰ ਜਿਸ ਨੇ ਪਿੱਛਲ-ਪੈਰ ਭਜਾਇਆ

ਸੁਤਿਆ ਜਾਗ ਕਿ ਚੜ੍ਹਦੇ ਵੱਲੋਂ ਉਠਿਐ ਇਕ ਸ਼ਿਕਾਰੀ,

ਸ਼ਾਹੀ ਬੁਰਜ ਨੂੰ ਜਿਸ ਨੇ ਅਪਣੇ ਕਿਰਨ-ਜਾਲ ਵਿਚ ਫਾਹਿਆ

 

📝 ਸੋਧ ਲਈ ਭੇਜੋ