ਅੱਜ ਬਹਾਰ ਆਈ ਜੇ, ਰਿੰਦੋ ! ਉਠ ਭੜਕਾਓ ਸ਼ੁਅਲੇ

ਅੱਜ ਬਹਾਰ ਆਈ ਜੇ, ਰਿੰਦੋ ! ਉਠ ਭੜਕਾਓ ਸ਼ੁਅਲੇ,

ਕੁਲ ਪਹਿਰਨ ਪਛਤਾਵੇ ਵਾਲੇ ਸਾੜ ਕੇ ਕਰ ਦਿਉ ਕੋਲੇ

ਉਮਰ ਦਾ ਪੰਛੀ ਮਾਰ ਨਾ ਸਕਦਾ ਲੰਮੀ ਕੋਈ ਉਡਾਰੀ,

ਭਰ ਲਓ ਜਾਮ ਕਿ ਵੇਖੋ ਪੰਛੀ ਅਪਣੇ ਪਰ ਪਿਆ ਤੋਲੇ

 

📝 ਸੋਧ ਲਈ ਭੇਜੋ