ਉਂਝ ਤਾਂ
ਹਰ ਸ਼ਖ਼ਸ
ਜੀਅ ਰਿਹਾ ਏ
ਚੈਨ ਦੀ ਜ਼ਿੰਦਗੀ
ਉੱਪਰੋਂ ਦਿਖਾਉਣ ਲਈ
ਕਿ ਸਭ ਕੁਝ ਹੈ ਠੀਕ
ਪਰ,
ਆਪਣੇ ਧੁਰ ਅੰਦਰ
ਲੁਕਾਈਂ ਬੈਠਾ ਏ
ਤੂਫ਼ਾਨ ਦੇ
ਆਉਣ ਤੋਂ ਪਹਿਲਾਂ
ਦਬੀ ਹੋਈ ਰੇਤ ਦੀ
ਖ਼ਾਮੋਸ਼ ਜਹੀ
ਬੇਚੈਨੀ
ਇਉਂ ਜਾਪਦਾ
ਜਿਵੇਂ ਪਲਾਂ ਛਿਣਾਂ ’ਚ
ਫਟ ਜਾਣਗੀਆਂ
ਦਿਮਾਗ਼ ਦੀਆਂ ਨਸਾਂ
ਤੇ ਓਹ
ਸਦਾ ਲਈ ਹੀ
ਚਿੰਤਾਵਾਂ, ਗੁਰਬਤਾਂ, ਤੋਹਮਤਾਂ ਦੀ
ਖ਼ਲਜਗਣ ਤੋਂ
ਹੋ ਜਾਏਗਾ ਸੁਰਖ਼ਰੂ
ਸ਼ਾਇਦ,
ਇਹੋ ਹੀ ਸੀ
ਉਸ ਦੀ ਹੋਂਦ ਦਾ
ਅੰਤ...