ਅੱਲ੍ਹਾ ਨਾਲ ਰੱਤਾ ਦਿਲ ਮੇਰਾ

"ਅਲਫ਼ ਅੱਲ੍ਹਾ ਨਾਲ ਰੱਤਾ ਦਿਲ ਮੇਰਾ,

ਮੈਨੂੰ 'ਬੇ' ਦੀ ਖ਼ਬਰ ਨਾ ਕਾਈ

'ਬੇ' ਪੜ੍ਹਦਿਆਂ ਮੈਨੂੰ ਸਮਝ ਨਾ ਆਵੇ,

ਲੱਜਤ ਅਲਫ਼ ਦੀ ਆਈ

'ਐਨਾ ਤੇ ਗੈਨਾ' ਨੂੰ ਸਮਝ ਨਾ ਜਾਣਾ,

ਗੱਲ ਅਲਫ਼ ਸਮਝਾਈ

ਬੁੱਲ੍ਹਿਆ ਕੌਲ ਅਲਫ਼ ਦੇ ਪੂਰੇ,

ਜਿਹੜੇ ਦਿਲ ਦੀ ਕਰਨ ਸਫਾਈ ।"