ਅੰਗੂਰਾਂ ਨੇ ਅਪਣੇ ਅੰਦਰੋਂ ਐਸੀ ਵਸਤ ਨਿਕਾਲੀ

ਅੰਗੂਰਾਂ ਨੇ ਅਪਣੇ ਅੰਦਰੋਂ ਐਸੀ ਵਸਤ ਨਿਕਾਲੀ,

ਜਿਸ ਦੇ ਅੰਦਰ ਡੁੱਬ ਕੇ ਹੋਈ ਜਿੰਦ ਹਰਿਕ ਮਤਵਾਲੀ

ਸੂਫ਼ੀ ਲੱਖ ਮੁਲਾਮਤ ਪਾਵੇ, ਪਰ ਸੱਚੀ ਗੱਲ ਏਹਾ-

ਰੱਬ ਦੇ ਦਰ ਦੀ ਕੁੰਜੀ ਜਾਣੀ ਇਸੇ ਵਸਤ 'ਚੋਂ ਢਾਲੀ

📝 ਸੋਧ ਲਈ ਭੇਜੋ