ਅਸੀਂ ਓਸ ਮਕਾਨ ਦੇ ਰਹਿਣ ਵਾਲੇ

ਅਸੀਂ ਓਸ ਮਕਾਨ ਦੇ ਰਹਿਣ ਵਾਲੇ,

ਜਿਥੇ ਜ਼ੋਰ ਦਿਨ ਰਾਤ ਹੈ ਜਾਲਿਆਂ ਦਾ

ਹੱਕਦਾਰ ਨੂੰ ਹੱਕ ਨਾ, ਮਿਲਣ ਧੱਕੇ,

ਕੰਮ ਕਾਜ ਹੁੰਦਾ ਸਾਕਾਂ ਸਾਲਿਆਂ ਦਾ

ਖ਼ਤਰਾ ਲੁੱਟ ਦਾ ਦੇਸ 'ਚ ਹਰ ਵੇਲੇ,

ਸਨਅਤਕਾਰ ਵੱਡਾ ਏਥੇ ਤਾਲਿਆਂ ਦਾ

ਝੁੱਗੇ ਢਾਹਵੰਦੇ ਮਾੜੀਆਂ ਵਸਤੀਆਂ ਦੇ,

ਰੁਖ ਬਦਲ ਦਰਿਆ ਤੇ ਨਾਲਿਆਂ ਦਾ

ਦੁੱਧ ਪੀਣੇ ਵੀ ਏਥੇ ਡੰਗ ਮਾਰਨ,

ਕੀ ਲਾਭ ਹੈ ਸੱਪਾਂ ਨੂੰ ਪਾਲਿਆਂ ਦਾ

ਵਾੜ ਖੇਤ ਦੀ ਖੇਤ ਨੂੰ ਖਾਣ ਲੱਗੀ,

ਕਾਲਾ ਮੂੰਹ ਹੈ ਇਹਨਾਂ ਰਖਵਾਲਿਆਂ ਦਾ

📝 ਸੋਧ ਲਈ ਭੇਜੋ