ਅਵਾਜ਼ਾਰ ਬੇਜ਼ਾਰ ਹੈ ਹੋਸ਼ ਕਰਦਾ

ਅਵਾਜ਼ਾਰ ਬੇਜ਼ਾਰ ਹੈ ਹੋਸ਼ ਕਰਦਾ,

ਸਾਨੂੰ ਰਹਿਣ ਦੇ ਸਦਾ ਬੇ-ਹੋਸ਼ ਮੁੱਲਾਂ

ਚਖ਼ਚਖ਼ ਬੰਦ ਕਰ ਅਸਾਂ ਹੈ ਆਪ ਮੰਗਣੀ,

ਸਾਕੀ ਪਾਕ ਤੇ ਸਾਫ਼ ਨਿਰਦੋਸ਼ ਮੁੱਲਾਂ

ਫੰਦਾ ਫ਼ਿਕਰ ਦਾ ਜਜ਼ਬੇ ਦਾ ਗਲਾ ਘੁੱਟੇ,

ਜਦੋਂ ਜਾਈਏ ਵਿਚ ਹੋਸ਼ ਮੁੱਲਾਂ

ਕਦੇ ਵੇਲਾ ਕੁਵੇਲਾ 'ਤੇ ਵੇਖਿਆ ਕਰ,

ਕਿਸੇ ਵੇਲੇ 'ਤੇ ਰਹੋ ਖ਼ਮੋਸ਼ ਮੁੱਲਾਂ

📝 ਸੋਧ ਲਈ ਭੇਜੋ