ਬਾਲ ਗੀਤ-ਪੇਪਰਾਂ ਦੇ ਦਿਨ ਆ ਗਏ

ਲਾਓ ਤਨੋ-ਮਨੋ ਜੋਰ ਬੱਲੀ ਸਾਰਾ,

ਕਿ ਪੇਪਰਾਂ ਦੇ ਦਿਨ ਗਏ।

ਕਰੋ ਪੜ੍ਹਿਆ ਰਵੀਜਨ ਦੁਬਾਰਾ,

ਕਿ ਪੇਪਰਾਂ ਦੇ ਦਿਨ ਗਏ-----।

ਸੁਸਤੀ ਦਾ ਕਰਕੇ ਤਿਆਗ ਬਾਲ ਮਿੱਤਰੋ।

ਪੜ੍ਹ ਕੇ ਬਣਾਓ ਚੰਗੇ ਭਾਗ ਬਾਲ ਮਿੱਤਰੋ।

ਥੋਡਾ ਚੰਨ ਬਣ ਚਮਕੂ ਸਿਤਾਰਾ, ਕਿ ਪੇਪਰਾਂ ਦੇ ---।

ਸਾਰਾ ਸਾਲ ਕੀਤੀ ਜੋ ਪੜ੍ਹਾਈ ਕੰਮ ਆਊਗੀ।

ਪੇਪਰਾਂ 'ਚੋਂ ਬਹੁਤ ਚੰਗੇ ਨੰਬਰ ਦਿਲਾਊਗੀ।

ਬਹੁਤਾ ਘੁਮਣਾ ਨਹੀਂ ਕਿਤੇ ਵੀ ਅਵਾਰਾ, ਕਿ ਪੇਪਰਾਂ ਦੇ ---।

ਕੀਤੀ ਪੜ੍ਹਾਈ ਜਿੰਨ੍ਹਾ ਸੱਚੇ ਦਿਲਾਂ ਨਾਲ ਬਈ।

ਉਨ੍ਹਾਂ ਲਈ ਨਾ ਪੇਪਰਾਂ 'ਚ ਔਖਾ ਕੋਈ ਸਵਾਲ ਬਈ।

ਉਨ੍ਹਾਂ ਨੰਬਰਾਂ ਦਾ ਖੋਲਣਾ ਪਟਾਰਾ, ਕਿ ਪੇਪਰਾਂ ਦੇ ---।

ਨਕਲਾਂ 'ਤੇ ਜਿਹੜਿਆਂ ਨੇ ਆਸ ਲਗਾਉਣੀ ਏ।

ਫੇਲ੍ਹ ਹੋ ਕੇ ਉਨ੍ਹਾਂ ਨੇ ਤਾਂ ਇੱਜਤ ਗਵਾਉਣੀ ਏ।

ਸਮਾਂ ਲੰਘਿਆ ਨਹੀਂ ਮਿਲਦਾ ਦੁਬਾਰਾ, ਕਿ ਪੇਪਰਾਂ ਦੇ ---।

ਪੇਪਰਾਂ ਤੋਂ ਪਿੱਛੋਂ ਫਿਰ ਇੱਕ ਮਹੀਨਾ ਮਿਲੂਗਾ।

ਨੱਚੂ, ਗਾਊ, ਹੱਸੂ 'ਬਹੋਨਾ' ਫੁੱਲਾਂ ਵਾਂਗ ਖਿਲੂਗਾ।

ਮੌਜ਼ਾਂ ਨਾਲ ਲੈਣਾ ਦਾਖਲਾ ਦੁਬਾਰਾ ਕਿ ਪੇਪਰਾਂ ਦੇ ---।

📝 ਸੋਧ ਲਈ ਭੇਜੋ