ਅੱਜ ਕੱਲ ਦੀ ਨੌਜਵਾਨ ਪੀੜ੍ਹੀ ਦੀ,

ਮੱਤ ਕਿਥੇ ਖੋਈ

ਬਾਪੂ ਨੂੰ ਬਾਪੂ ਅੱਜ

ਸਮਝੇ ਨਾ ਕੋਈ ।।

ਕਰਦੇ ਨੇ ਬਾਪੂ ਨਾਲ

ਇਹ ਬਦ ਜ਼ੁਬਾਨੀਆਂ

ਭੁੱਲ ਜਾਂਦੇ ਬਾਪੂ ਦੀਆਂ

ਕੀਤੀਆਂ ਕੁਰਬਾਨੀਆਂ ।।

ਬਾਪੂ ਦੀ ਕਮਾਈ ਤੇ

ਮੌਜਾਂ ਰਹਿੰਦੇ ਮਾਣਦੇ

ਔਖੇ ਵੇਲੇ ਬੱਚੇ ਪਿਓ ਦਾ

ਮੁਖ ਨਾ ਪਛਾਣਦੇ ।।

ਹੱਕ ਰਹਿਣ ਜਤਾਉਂਦੇ

ਕੀਤੀ ਬਾਪੂ ਦੀ ਕਮਾਈ ਤੇ

ਕਦਰ ਨਾ ਪਾਉਂਦੇ ਬਾਪੂ ਦੀ

ਬਣਤ ਬਣਾਈ ਤੇ ।।

ਮਾਪਿਆਂ ਦੇ ਦੁੱਖ ਬੱਚੇ

ਕਦੇ ਨਹੀਂ ਜਾਣਦੇ

ਪੁੱਤਾਂ ਦੇ ਦੁੱਖ ਮਾਪੇ

ਸੀਨੇ ਤੇ ਹੈ ਮਾਣਦੇ ।।

ਭੁੱਖੇ ਭਾਣੇ ਮਰ ਮਰ ਮਾਪੇ

ਕਰਮ ਰਹਿਣ ਕਮਾਉਂਦੇ

ਤੀਲਾ-ਤੀਲਾ ਜੋੜ ਮਾਪੇ

ਘਰ ਹੈ ਬਣਾਉਂਦੇ ।।

ਦਿਲਾਂ ਦੇ ਅਰਮਾਨ ਸਾਰੇ

ਚੁਣ ਚੁਣ ਰਹਿਣ ਮਾਰਦੇ

ਪਤਾ ਨੀ ਕੀ ਜਨਮਾਂ ਦੇ

ਰਹਿਣ ਕਰਜ਼ੇ ਉੱਤਰਦੇ ।।

ਆਪਣੀ ਔਲ਼ਾਦ ਵਿਚ

ਰੂਪ ਵੇਖਣ ਆਪ ਦਾ

ਪਰ ਨਾ ਔਲ਼ਾਦ ਨੂੰ

ਪਿਆਰ ਦਿਖੇ ਬਾਪ ਦਾ ।।

ਕੁਝ ਤਾਂ ਬੇਸ਼ਰਮ ਪੁੱਤ

ਬਾਪੂ ਨਾਲ ਲੜ ਪੈਂਦੇ ਨੇ।

ਮਰ ਜਾ ਵੇ ਬੁੱਢਿਆ ਤੂੰ

ਆਖ਼ ਸੁਣਾਉਂਦੇ ਨੇ ।।

ਕਿਹੋ ਜਿਹੇ ਰੰਗ ਰੱਬ

ਇਸ ਸੰਸਾਰ ਦੇ

ਰੱਬ ਜਿਹੇ ਮਾਪੇ ਪੁੱਤ

ਪੈਰਾਂ 'ਚ ਲਤਾੜਦੇ ।।

ਸ਼ਰਮ ਕਰੋ ਲੋਕੋ

ਮਾਪੇ ਫ਼ੁੱਲ ਨੇ ਬਾਹਰ ਦੇ

ਦੇ ਜਾਣ ਹਾਸੇ ਯਾਰੋ

ਭੁੱਖੇ ਨੇ ਇਹ ਪਿਆਰ ਦੇ ।।

ਰੱਬ ਜਿਹੇ ਮਾਪਿਆਂ ਦਾ

ਕਰੋ ਤੁਸੀਂ ਸਤਿਕਾਰ ਜੀ

ਪਾਵੋਗੇ ਖੁਸ਼ੀਆਂ ਜੇ

ਵੰਡੋਗੇ ਪਿਆਰ ਜੀ ।।

📝 ਸੋਧ ਲਈ ਭੇਜੋ