ਬਾਰੀ ਖੋਹਲ ਕੇ ਫਿਰੇਂ ਸ਼ਿੰਗਾਰ ਕਰਦੀ

ਬਾਰੀ ਖੋਹਲ ਕੇ ਫਿਰੇਂ ਸ਼ਿੰਗਾਰ ਕਰਦੀ,

ਨਜ਼ਰ ਲੱਗ ਨਾ ਜਾਏ ਕੁਆਰੀਏ ਨੀ

ਸਾਂਭ ਨੈਣਾਂ ਨੂੰ, ਦਿਲਾਂ 'ਤੇ ਵਾਰ ਕਰਦੇ,

ਜਾਦੂਗਰਨੀਏ ਤੇ ਟੂਣੇਹਾਰੀਏ ਨੀ

ਸੂਹੇ ਕਪੜੇ ਸੱਜਰਾ ਰੂਪ ਤੇਰਾ,

ਸੁਣਦੀ ਕਿਉਂ ਨਹੀਂ ਰੂਪ ਸ਼ਿੰਗਾਰੀਏ ਨੀ

ਜਾਨ ਦੇਈਏ ਦਲ੍ਹੀਜ 'ਤੇ ਆਣ ਤੇਰੀ,

ਮੁੱਲ ਹੁਸਨ ਦਾ ਹੋਰ ਕੀ ਤਾਰੀਏ ਨੀ

📝 ਸੋਧ ਲਈ ਭੇਜੋ