ਬਾਤ ਬਿਰਹਾ ਦੀ ਏਹੀ ਏਹੀ ਅਜਬ ਜੇਹੀ

ਕਾਫ਼ੀ

ਬਾਤ ਬਿਰਹਾ ਦੀ ਏਹੀ ਏਹੀ ਅਜਬ ਜੇਹੀ

ਮਿਲ ਮਾਸ਼ੂਕਾਂ ਮਸਲਹਤ ਕੀਤੀ, ਆਸ਼ਿਕ ਕਤਲ ਕਰਸਿਯੂੰ

ਕਤਲ ਕਨੂੰ ਜੋ ਪਿਛੇ ਤਹੰ ਕੂੰ, ਸ਼ਹਰ ਢਿੰਢੋਰੇ ਡੇਸੂੰ

ਕਨੂੰ ਢਿੰਢੋਰੇ ਪਿਛੇ ਤਹੰ ਕੂੰ, ਲਹਰੇਂ ਵਿਚ ਲੁੜਸਿਯੂੰ

ਲਹਰ ਕਨੂੰ ਜੋ ਬਾਹਰ ਆਯਾ, ਰਮਜ਼ ਇਹੇਂ ਦੀ ਜ਼ੇਹੀ ਏਹੀ ਅਜਬ ਜੇਹੀ

ਲਹਰ ਕਨੂੰ ਪਿਛੇ ਤਹੰ ਕੂੰ, ਆਤਿਸ਼ ਵਿਚ ਸਟੇਸੂੰ

ਆਤਿਸ਼ ਵਿਚ ਜੋ ਸਟ ਤਹੇਂ ਕੂੰ, ਫੂਕ ਅੜਾਹ ਮਚਸਿਯੂੰ

ਫੂਕ ਅੜਾਹ ਮਚਾ ਤਹੇਂ ਦੀ ਵਾਈਂ ਖ਼ਾਕ ਉਡੇਸੂੰ

ਖ਼ਾਕ ਆਸ਼ਿਕ ਦੀ ਅਖੀਯਾਂ ਦੇ ਵਿਚ, ਸੁਰਮਾ ਜੋੜ ਕੇ ਪਸਿਯੂੰ

ਆਸ਼ਿਕ ਸੋ ਜੋ ਸੁਰਮਾ ਥੀਵੇ, ਗਾਲ੍ਹਿ ਉਂਨ੍ਹੀ ਦੀ ਕੇਹੀ, ਏਹੀ ਅਜਬ ਜੇਹੀ

ਸੁਨਿਯਾਂ ਸੁਬਹ ਦੇ ਵੇਲੇ, ਆਸ਼ਿਕ ਪਕੜ ਕੇ ਤੈਯਾਰ ਕਰੇਸੂੰ

ਸ਼ਬਾਸ਼ਬ ਤਹੀਂ ਦੇ ਪਿਛੂੰ, ਫ਼ੌਜਾਂ ਹਸਨ ਚੜ੍ਹਸਿਯੂੰ

ਵਿਚ ਲਤਾਂ ਦੇ ਆਸ਼ਿਕ ਸ਼ੋਦਾ, ਕਾਬੂ ਕੈਦ ਕਰੇਸੂੰ

ਅੱਵਲ ਹੁਸ਼ਿਯਾਂ ਡੇਕਰ ਪਿਛੇ, ਮਨਸੂਬਾ ਚਲੇਸੂੰ

ਨਾਲ ਤਹੀਂ ਦੇ ਜੇਹੀ ਵਣੀ, ਆਪੇ ਕਰਸੂੰ ਏਹੀ, ਏਹੀ ਅਜਬ ਜੇਹੀ

ਚਲੋ ਵੇ ਸੁਨਿਯਾਂ ਆਸ਼ਿਕ ਕੀਤੇ, ਸੁਰਹਾ ਮੇਟ ਮਲੇਸੂੰ

ਵਿਚ ਦਰਿਯਾ ਲੋਹੂ ਦੇ ਤਹੇਂ ਕੂੰ, ਧੁਪਾਂ ਨਾਲ ਧੋਸਿਯੂੰ

ਧੋਪੇਂ ਨਾਲ ਧੁਵਾ ਤਹੀਂ ਕੂੰ, ਗ਼ੋਤੇ ਖ਼ੂਬ ਡਿਵੇਸੂੰ

ਗ਼ੋਤੇ ਕਨੂੰ ਜੋ ਪੁਛੇ ਤਹੰ ਕੂੰ, ਡੇਕਰ ਲਤ ਬੁੜੇਸੂੰ

ਬੁਡਨ ਕਨੂੰ ਜੋ ਬਾਹਰ ਆਯਾ, ਗਾਲ੍ਹਿ ਕਰੀਜੇ ਕੇਹੀ, ਏਹੀ ਅਜਬ ਜੇਹੀ

ਰੰਗਾ ਰੰਗ ਨਕਾਸ਼ੀ ਵਾਲਾ, ਮਹਲਾ ਏਕ ਬਨੇਸੂੰ

ਹਡੇ ਗਡੇ ਤਹਿੰ ਆਸ਼ਿਕ ਦੇ, ਵਤ ਥੰਭੇ ਕਾਮ ਕਰੇਸੂੰ

ਚਾਰ ਬਾਜੂ ਕਰਕੇ ਡਾਕੇ, ਪੂੜੀ ਜੋੜ ਜੁੜੇਸੂੰ

ਸਿਰ ਆਸ਼ਿਕ ਦਾ ਤਹਿੰ ਦੇ ਉਤੂੰ, ਦਿਕੇ ਦਰਸ ਧਰੇਸੂੰ

ਖ਼ੂਨ ਦੀ ਕੀਮਤ ਅਸਾਂ ਥਿਯੋਸੇ, ਕਤਲ ਥੀਯਾ ਪਰਡੇਹੀ, ਏਹੀ ਅਜਬ ਜੇਹੀ

ਆਸ਼ਿਕ ਆਹੋ ਮਾਸ਼ੂਕ ਸ਼ਿਕਾਰੀ, ਇਹੋ ਸ਼ਿਕਾਰ ਕਰੇਸੂੰ

ਰਮਜ਼ਾਂ ਗ਼ਮਜ਼ਾਂ ਮਜ਼ਗ਼ਾਂ ਵਾਲੇ, ਤਿੰਨ੍ਹੀ ਕੂੰ ਤੀਰ ਮਰੇਸੂੰ

ਨਾਮ ਅੱਲਹ ਦੇ ਨਾਲ ਆਸ਼ਿਕ ਕੂੰ, ਚਾ ਤਕਬੀਰ ਘਤੇਸੂੰ

ਹੱਥੇਂ ਅਪਨੇ ਘਨ ਆਸ਼ਿਕ ਦੇ, ਚਾ ਵਤ ਖਲ ਖਲੇਸੂੰ

ਬੋਟੀਯਾਂ ਕਰਕੇ ਆਤਿਸ਼ ਦੇ ਵਿਚ, ਸੀਖੇਂ ਸਿਰ ਚੜ੍ਹੇਸੂੰ

ਸੀਖੇਂ ਉਤੂੰ ਲਾਹ ਕਰਾਹਨ, ਤਲ ਫਲ ਕਰ ਵੰਡੇਸੂੰ

ਤਲ ਫਲ ਦਾ ਗਯਾ ਜ਼ਰਾ ਪੁਰਜ਼ਾ, ਜਾਨ ਜਿਗਰ ਵਿਚ ਪੇਹੀ, ਏਹੀ ਅਜਬ ਜੇਹੀ

ਅਸਲ ਕਨੂੰ ਜੋ ਸਾਡਾ ਆਹਾ, ਸੱਚਲ ਯਾਰ ਪੁਛੇਸੂੰ

ਵਿਚ ਦਰਾਜ਼ੇਂ ਜਾਇ ਤਹੀਂ ਦੇ, ਸਾਰਾ ਵਿਰਹ ਵੰਡੇਸੂੰ

ਉਹੋ ਅਸਾਂਡਾ ਅਸਾਂ ਉਹੇਂ ਦੇ, ਇਸ਼ਕ ਕੀਤੋਸੇ ਨੇਹੀ, ਏਹੀ ਅਜਬ ਜੇਹੀ

📝 ਸੋਧ ਲਈ ਭੇਜੋ