ਲੱਗਦਾ ਏ ਰੂਪ ਦਾ ਗੁਮਾਨ ਹੋ ਗਿਆ ।
ਬਾਬਾ ਚਿੱਟੇ ਵਾਲਾਂ 'ਚ ਜਵਾਨ ਹੋ ਗਿਆ ।
ਨੀਲੇ ਕੋਟ ਨਾਲ ਬੰਨ੍ਹੇਂ ਪੱਗ ਤੂੰ ਨਰੰਗੀ ।
ਦਾੜੀ ਪਾ ਲੈ ਛੱਲੇ, ਜਚਦੇ ਜੋ ਕੱਲੇ ਕੱਲੇ ।
ਸੱਠਵੇਂ ਚ ਲਗਦਾ ਨਦਾਨ ਹੋ ਗਿਆ ।
ਬਾਬਾ ਚਿੱਟੇ ਵਾਲਾਂ 'ਚ ਜਵਾਨ ਹੋ ਗਿਆ ।
ਬਣਿਆ ਤੂੰ ਫਿਰਦਾ ਏਂ ਲਾਹੜੇਦਾਰ ਵੇ ।
ਕਿਸ ਚੰਦਰੀ ਨੇ ਦਿਲ ਕੀਤਾ ਵਾਰ ਵੇ ।
ਫੁੱਲਾਂ ਵਾਗੂੰ ਮੁਸਕਾਵੇ, ਤੇਲ ਗੱਲ੍ਹਾਂ ਨੂੰ ਤੂੰ ਲਾਵੇਂ ।
ਹੱਸੀਂ ਜਾਵੇਂ ਵੱਟ ਤੂੰ ਮੁੱਛਾਂ ਨੂੰ ਚਾੜ ਵੇ ।
ਦੱਸ ਕਿਹੜੀ ਗੱਲ ਦਾ ਗੁਮਾਨ ਹੋ ਗਿਆ ।
ਬਾਬਾ ਚਿੱਟੇ ਵਾਲਾਂ 'ਚ ਜਵਾਨ ਹੋ ਗਿਆ ।
ਕੋਈ ਰਾਜ਼ ਤੇਰੇ ਦਿਲ ਅੰਦਰ ।
ਲੱਗਦਾ ਯਾਰ ਬਣਾ ਲਿਆ ਮੰਦਿਰ ।
ਦੱਗੜ ਬੱਗੜੇ ਫੱਬਣ ਲੱਗੇ, ਤੈਨੂੰ ਵੇਖ ਕੇ ਸਰਬ ਨੂੰ ਲੱਗੇ ।
ਤੇਰਾ ਬੁਢਾਪੇ ਚ ਬਚਪਨ ਪਰਵਾਨ ਹੋ ਗਿਆ ।
ਬਾਬਾ ਚਿੱਟੇ ਵਾਲਾਂ 'ਚ ਜਵਾਨ ਹੋ ਗਿਆ ।
ਸੱਚੀਂ ਦੱਸਾਂ ਬਾਬੇ, ਗੱਲ ਤੇਰੀ ਲੱਗੀ ਚੰਗੀ ।
ਸਾਰਿਆਂ ਲਈ ਜਿਉਂਦਾ ਰਿਹਾ, ਕੱਟੀ ਬਹੁਤ ਤੈਂ ਤੰਗੀ ।
ਜਿੰਮੇਵਾਰੀਆਂ ਨਿਭਾਈਆਂ, ਧੀਆਂ ਭੈਣਾਂ ਵੀ ਵਿਆਹੀਆਂ ।
ਜਵਾਨੀ ਦਾ ਰਾਜ਼ ਦੱਸਦੇ ਹਾਂ, ਫਿਰ ਦੋਨੋ ਹੱਸਦੇ ਹਾਂ ।
ਬਾਜ਼ੀ ਜਿੱਤ ਲਈ, ਤੂੰ ਜ਼ਿੰਦਗੀ ਦਾ ਵਿਦਵਾਨ ਹੋ ਗਿਆ ।
ਬਾਬਾ ਤੂੰ ਜਿਹੜਾ ਚਿੱਟੇ ਵਾਲਾਂ 'ਚ ਜਵਾਨ ਹੋ ਗਿਆ ।