ਬਾਬਾ ਤਾਰੀ ਬੋਲਿਆ, ਦਿੱਤਾ ਸੱਚ ਨਿਤਾਰ,
ਅਕਲਾਂ ਸੌਦੇ ਕਰਦੀਆਂ, ਦਿਲ ਕਰਦੇ ਨੇ ਪਿਆਰ।
ਇਸ਼ਕ ਦੇ ਵਿਹੜੇ ਖੇਡਦੇ, ਹੱਕ ਦੇ ਦਾਅਵੇ ਦਾਰ,
ਦਿਲ ਨੇ ਬਾਜੀ ਜਿੱਤ ਲਈ,ਅਕਲਾਂ ਗਈਆਂ ਹਾਰ।
ਇੱਕੋ ਫਿਕਰੇ ਮੁੱਕਦੀ, ਝੂਠੇ ਸਭ ਵਿਸਥਾਰ,
ਜਾਨ ਤਲੀ ਤੇ ਰੱਖ ਲੈ, ਫੇਰ ਮਿਲੇਗਾ ਯਾਰ।
ਧਾਰਮਿਕਾਂ ਦੀ ਭੀੜ ਹੈ, ਹਰ ਥਾਂ ਬੇਸ਼ੁਮਾਰ,
ਧਰਮੀ ਕੋਈ ਨਾ ਲੱਭਦਾ, ਫਿਰ ਵੇਖੋ ਸੰਸਾਰ।
ਗੌਤਮ ਜਿਸ ਨੂੰ ਭਾਲਦਾ, ਛੱਡ ਗਿਆ ਘਰਬਾਰ।
ਬਾਬੇ ਨਾਨਕ ਪਾ ਲਿਆ, ਟੱਬਰ ਦੇ ਵਿਚਕਾਰ।