ਕੋਈ ਫਿਕਰ ਨੀ ਹੁੰਦਾ ਕੰਮ ਤੇ ਧੰਦੇ ਦਾ!
ਬੜਾ ਆਸਰਾ ਹੁੰਦਾ ਬਾਪ ਦੇ ਕੰਦੇ ਦਾ!
ਜਦ ਆ ਖੜਜੇ ਨਾਲ ਚੜਾਈਆਂ ਹੁੰਦੀਆਂ ਨੇ!
ਬਾਬਲ ਹੁੰਦਿਆਂ ਬੇਪ੍ਰਵਾਹੀਆਂ ਹੁੰਦੀਆਂ ਨੇ!
ਬਾਪੂ ਘਰਦਾ ਬੋਹੜ ਤੇ ਬੇਬੇ ਛਾਂ ਹੁੰਦੀ!
ਘਰ ਵਿੱਚ ਏਨਾ ਬਾਜੋ ਸੁੰਨ੍ਹੀ ਥਾਂ ਹੁੰਦੀ!
ਵੇਹੜੇ ਦੇ ਵਿੱਚ ਰੌਣਕਾਂ ਲਾਈਆਂ ਹੁੰਦੀਆਂ ਨੇ!
ਬਾਬਲ ਹੁੰਦਿਆਂ ਬੇਪ੍ਰਵਾਹੀਆਂ ਹੁੰਦੀਆਂ ਨੇ!
ਬਿਨ ਜਹਾਜ਼ੋ ਵੇਖੇ ਮੈਂ ਬ੍ਰਹਿਮੰਡ ਭਾਰੇ!
ਪਰ ਤੇਰੇ ਮੋਢੇ ਚੜਕੇ ਨੀਵੇਂ ਲੱਗਣ ਤਾਰੇ!
ਉਗ਼ਲੀ ਫੜਕੇ ਤੇ ਪੜਾਈਆਂ ਹੁੰਦੀਆਂ ਨੇ!
ਬਾਬਲ ਹੁੰਦਿਆਂ ਬੇਪ੍ਰਵਾਹੀਆਂ ਹੁੰਦੀਆਂ ਨੇ!
ਇੱਕ ਤੇਰੀ ਵੇਖ ਕਮਾਈ ਹੰਝੂ ਚੋ ਜਾਦੇ!
ਸਿਰ ਤੇਰੇ ਕਦਮਾਂ ਅੱਗੇ ਨੀਵੇ ਹੋ ਜਾਦੇ!
ਕਿੰਨੀਆਂ ਤੰਗੀਆਂ ਪੇਟ ਹੰਡਾਈਆਂ ਹੁੰਦੀਆਂ ਨੇ!
ਬਾਬਲ ਹੁੰਦਿਆਂ ਬੇਪ੍ਰਵਾਹੀਆਂ ਹੁੰਦੀਆਂ ਨੇ!
ਕੀ ਕਰਨਾਂ ਮੈਂ ਏਥੇ ਲੱਖ ਕਰੋੜਾਂ ਨੂੰ!
ਸਾਂਭ-ਸਾਂਭ ਮੈਂ ਰੱਖਾਂ ਸੰਘਣੇ ਬੋਹੜਾਂ ਨੂੰ!
ਸੀਨੇ ਲਾ ਕੇ ਰੱਖਾਂ ਸੰਘਣੇ ਬੋਹੜਾਂ ਨੂੰ!
ਖੁਸ ਜਾਣ ਏ ਨਾਂ ਭਰਾਈਆਂ ਹੁੰਦੀਆਂ ਨੇ!
ਬਾਬਲ ਹੁੰਦਿਆਂ ਬੇਪ੍ਰਵਾਹੀਆਂ ਹੁੰਦੀਆਂ ਨੇ!
ਨਾਲ ਹਲਾਤਾਂ ਲੜਨਾ ਤੇਰੀ ਫਿਤਰਤ ਇਆ!
ਝੱਟ ਹੀ ਚੇਹਰਾ ਪੜਨਾ ਤੇਰੀ ਫਿਤਰਤ ਇਆ!
ਵਾਂਗ ਸਮੁੰਦਰ ਕੋਲ ਡੂੰਘਾਈਆਂ ਹੁੰਦੀਆਂ ਨੇ!
ਬਾਬਲ ਹੁੰਦਿਆਂ ਬੇਪ੍ਰਵਾਹੀਆਂ ਹੁੰਦੀਆਂ ਨੇ!
ਬੇਸ਼ੱਕ ਸੱਤਿਆ ਉਹ ਸੁਭਾਅ ਦਾ ਗਰਮ ਬੜਾ!
ਸੱਚ ਜਾਣੀ ਤੂੰ ਦਿਲ ਦਾ ਵੀ ਉਹ ਨਰਮ ਬੜਾ!
ਭਾਵੇਂ ਕਿੰਨੀਆਂ ਰੋਜ਼ ਲੜਾਈਆਂ ਹੁੰਦੀਆਂ ਨੇ!
ਬਾਬਲ ਹੁੰਦਿਆਂ ਬੇਪ੍ਰਵਾਹੀਆਂ ਹੁੰਦੀਆਂ ਨੇ!