ਬਾਬੇ ਨਾਨਕ ਦੇ ਦੇਸ ਦੀ

ਬਾਬੇ ਨਾਨਕ ਦੇ ਦੇਸ ਦੀ ਬਦਲੀ ਆਬੋ ਹਵਾ

ਕੂੜ ਮੁੜਕੇ ਬਣ ਗਿਆ ਪ੍ਰਧਾਨ ਹੈ ਇਥੇ

ਸੱਚੇ ਦੀ ਕੋਈ ਕਦਰ ਨੀਂ ਸੁਣਦਾ ਕੋਈ ਗੱਲ ਨਾ

ਝੂਠਿਆਂ ਦਾ ਵੱਧ ਰਿਹਾ ਸਨਮਾਨ ਹੈ ਇਥੇ

ਦੂਜਿਆਂ ਦਾ ਹੱਕ ਮਾਰਕੇ ਮੌਜਾਂ ਨੇ ਲੁੱਟਦੇ

ਇਨਸਾਨ ਨੂੰ ਹੀ ਖਾ ਰਿਹਾ ਇਨਸਾਨ ਹੈ ਇਥੇ

ਲਾਲਚ ਨੇ ਇਨ੍ਹੀ ਜਕੜ ਲਈ ਅਜੋਕੀ ਮਨੁੱਖਤਾ

ਟਕੇ ,ਟਕੇ ਤੇ ਵਿਕ ਜਾਂਦੀ ਜੁਬਾਨ ਹੈ ਇਥੇ

ਗੁਰੂ ਨਾਨਕ ਇੱਕ ਰੱਬ ਨਾਲ ਸਭ ਨੂੰ ਸੀ ਜੋੜਿਆ

ਹਰ ਘਰ ਵਿੱਚ ਹੁਣ ਵੱਖਰਾ ਭਗਵਾਨ ਹੈ ਇਥੇ

ਧਰਮਾਂ ਦੇ ਨਾਂ ਤੇ ਲੁੱਟ ਹੈ ਨਿਰੀ ਮੱਚ ਰਹੀ

ਫਿਰਦਾ ਸਾਧੂ ਦੇ ਭੇਸ ਵਿੱਚ ਸ਼ੈਤਾਨ ਹੈ ਇਥੇ

ਦਿਨ ਦਿਹਾੜੇ ਬੱਚੀਆਂ ਨਾਲ ਜਬਰੀ ਹੈ ਹੋ ਰਹੀ

ਬੰਦੇ ਦਾ ਐਨਾ ਡਿੱਗ ਗਿਆ ਈਮਾਨ ਹੈ ਇਥੇ

ਬੰਦੇ ਦੀ ਦੋੜ ਕੇਵਲ ਪੈਸੇ ਤੱਕ ਰਹਿ ਗਈ

ਰਿਸ਼ਤਿਆਂ ਦਾ ਹੋ ਰਿਹਾ ਹੁਣ ਘਾਣ ਹੈ ਇਥੇ

ਕੋਈ ਨੀ ਬਾਹ ਫੜਦਾ ਲਾਲੋ ਜਹੇ ਗਰੀਬ ਦੀ

ਭਾਗੋ ਜਿਹਾ ਨੂੰ ਮਿਲ ਰਿਹਾ ਬਹੁ ਮਾਣ ਹੈ ਇਥੇ

ਐਮ ,ਏ ਢੰਡੋਰਾ ਧਰਮਾਂ ਦਾ ਵੈਸੇ ਤਾਂ ਬਹੁਤ ਹੈ

ਪਾਵਨ ਗ੍ਰੰਥਾਂ ਦਾ ਕਿਉਂ ਹੋ ਰਿਹਾ ਫੇਰ ਅਪਮਾਨ ਹੈ ਇਥੇ

📝 ਸੋਧ ਲਈ ਭੇਜੋ