ਬੈਠਕੇ ਕੋਲੇ ਤੂੰ ਮੇਰੇ ਕੀਹ ਕਰੇਂਗਾ।
ਛੂਹਕੇ ਵੀ ਮੈਨੂੰ ਕਦੇ ਨਾ ਛੂਹ ਸਕੇਂਗਾ।
ਆਪਣਾ ਤੇਰਾ ਰਹੱਸ ਹੈ ਬਹੁਤ ਗਹਿਰਾ,
ਖ਼ੁਦ ਨੂੰ ਸਮਝੇਂਗਾ, ਤਾਂ ਖ਼ੁਦ ਨੂੰ ਕੀ ਕਹੇਂਗਾ?
ਸ਼ਾਮ ਆਏਗੀ ਤੇ ਲੈ ਜਾਏਗੀ ਸੂਰਜ,
ਰਾਤ ਦੇ ਨ੍ਹੇਰੇ ’ਚ ਤੂੰ ’ਕੱਲਾ ਤੁਰੇਂਗਾ।
ਦਿਲ ਵਿਚਾਰਾ ਉੱਜੜੇ ਗੁਲਸ਼ਨ ਜਿਹਾ ਹੈ,
ਏਸ ਵਿੱਚੋਂ ਤੂੰ ਕਿਵੇਂ ਖ਼ੁਸ਼ਬੂ ਚੁਣੇਂਗਾ?
ਡੁਬ ਰਹੇ ਨੇ ਤੇਰੇ ਵਾਅਦੇ ਦੇ ਜਹਾਜ਼,
ਕੀ ਪਤਾ ਸੀ, ਇਸ ਤਰ੍ਹਾਂ ਧੋਖਾ ਕਰੇਂਗਾ।
ਮੇਰੇ ਇਹਸਾਸਾਂ ਨੂੰ ਅਰਥੀ ਨਾ ਮਿਲੇਗੀ,
ਜੇ ਮਿਲੀ ਤਾਂ ਤੂੰ ਵੀ ਕੀ ਮੋਢਾ ਦਏਂਗਾ?
ਚੋਰੀ ਹੋ ਜਾਂਦੇ ਮਜ਼ਾਰਾਂ ਦੇ ਚਿਰਾਗ,
ਇਹ ਤਾਂ ਦਿਲ ਹੈ ਕਿਸ ਜਗ੍ਹਾ ਰੱਖੇਂ, ਧਰੇਂਗਾ?