ਬਾਜ਼ਾਰ

ਹੱਥਾਂ ਬਾਝ ਕਰਾਰਿਆਂ ਕਦੇ ਵੀ ਨਾ, 

ਕਿਸੇ ਦੇਸ਼ ਦੀ ਕੋਈ ਸਰਕਾਰ ਚੱਲੇ । 

ਵੱਜੇ ਜੰਦਰੇ ਹੋਰਨਾਂ ਸਾਰਿਆਂ ਨੂੰ,

ਚੱਲੇ ਇਕ ਤਾਂ ਸੱਟਾ ਬਾਜ਼ਾਰ ਚੱਲੇ । 

ਉਹੀ ਦੋਹਾਂ ਜਹਾਨਾਂ ਵਿਚ ਸੁਰਖਰੂ ਹੈ, 

ਕੀਨਾ ਕਿਬਰ ਹੰਕਾਰ ਜੋ ਮਾਰ ਚੱਲੇ। 

ਗੱਲ ਨਿਬੜੀ ਨਿਕਸਨ ਦੇ ਨਾਲ ਏਦਾਂ, 

ਖਾ ਕੇ ਜੁੱਤੀਆਂ ਗਲੀ 'ਚੋਂ ਯਾਰ ਚੱਲੇ।

📝 ਸੋਧ ਲਈ ਭੇਜੋ