ਆਪਣੇ ਆਪ ਤੇ ਹਰ ਕੋਈ ਮਾਣ ਕਰਦਾ

ਬੰਦਾ ਅਸਲ ਜਿਸ ਤੇ ਸਭ ਨੂੰ ਮਾਣ ਹੋਵੇ

ਉਸ ਬੰਦੇ ਨੂੰ ਬੰਦਾ ਨਾ ਗਿਣਨ ਲੋਕੀ

ਜਿਹਦੇ ਵੱਸ ਨਾ ਆਪਣੀ ਜ਼ੁਬਾਨ ਹੋਵੇ

ਉਸ ਬੰਦੇ ਨੂੰ ਗਾਇਕ ਉਸਤਾਦ ਕਹਿੰਦੇ

ਸੁਰ -ਤਾਲ ਦਾ ਜਿਸਨੂੰ ਗਿਆਨ ਹੋਵੇ

ਧੜੇਬੰਦੀ ਦੀ ਸਦਾ ਜੋ ਗੱਲ ਕਰਦਾ

ਮਿੱਤਰੋਂ ਆਦਮੀ ਉਹ ਬੇਈਮਾਨ ਹੋਵੇ

ਸਦਾ ਆਪਣਾ ਨਫਾਂ ਜੋ ਮੁੱਖ ਰੱਖੇ

ਸਮਝੋ ਸਵਾਰਥੀ ਉਹ ਇਨਸਾਨ ਹੋਵੇ

ਜਿਹੜਾ ਬਚਨ ਕਰਕੇ ਬੰਦਾ ਖਿਸਕ ਜਾਵੇ

ਉਸਦਾ ਕੋਈ ਨਾ ਦੀਨ ਈਮਾਨ ਹੋਵੇ

ਐਮ,ਏ ਦੁਨੀਆਂ ਉਸ ਬੰਦੇ ਤੇ ਮਾਣ ਕਰਦੀ

ਜਿਨ੍ਹੇ ਕੀਤਾ ਕੋਈ ਕੰਮ ਮਹਾਨ ਹੋਵੇ।

📝 ਸੋਧ ਲਈ ਭੇਜੋ