ਗੱਲ ਭੁੱਖ ਦੀ ਮਿੱਤਰੋਂ ਜੇ ਕਰੀਏ,
ਹੁੰਦੀ ਭੁੱਖ ਵੀ ਕਈ ਪ੍ਰਕਾਰ ਦੀ ਏ ।
ਭੁੱਖ ਪੇਟ ਦੀ ਨੂੰ ਸਾਰਾ ਜੱਗ ਜਾਣੇ ।
ਇਹ ਭੁੱਖ ਤਾਂ ਹਰ ਨਰ ਨਾਰ ਦੀ ਏ ।
ਇੱਕ ਭੁੱਖ ਹੈ ਚੌਧਰ ਦੇ ਨਸ਼ੇ ਵਾਲੀ ,
ਟਿੱਕਣ ਦੇਵੇ ਨਾ ਜਦੋਂ ਇਹ ਮਾਰਦੀ ਏ।
ਇੱਕ ਭੁੱਖ ਹੁੰਦੀ ਕਾਮ ਵਾਸਨਾ ਦੀ
ਜੋ ਬੁਰਾ ਨਾ ਭਲਾ ਵਿਚਾਰਦੀ ਏ ।
ਇੱਕ ਭੁੱਖ ਵਿਖਾਵਾ ਕਰਨ ਦੀ ਹੈ।
ਇਹ ਭੁੱਖ ਨਿਸਾਨੀ ਹੰਕਾਰ ਦੀ ਏ ।
ਇੱਕ ਭੁੱਖ ਹੁੰਦੀ ਮਾਇਆ ਜੋੜਨੇ ਦੀ,
ਮਨੋਂ ਦੁਨੀਆਂ ਦਾ ਸੱਚ ਵਿਸਾਰ ਦੀ ਏ।
ਭੁੱਖ ਉੱਤਮ ਹੈ ਪ੍ਰਭੂ ਦੇ ਨਾਮ ਵਾਲੀ।
ਐਮ,ਏ ਬੰਦੇ ਦਾ ਜੀਵਨ ਸੁਧਾਰਦੀ ਏ ।