ਬੰਦੇ ਸੌੜੇ ਸੌੜੇ

ਇੱਕਲਵਾਂਝੇ ਸੋਈ ਮਾਂ ਦੀਆਂ 

ਦੁਧੀਆਂ ਚੁੰਘਣ ਜੌੜੇ

ਪਤਾ ਲਗਦਾ ਖ਼ਾਲਮ ਖ਼ਾਲੀ 

ਘੁਟ ਮਿੱਠੇ ਜਾਂ ਕੌੜੇ

ਕਿੰਨਾ ਕੁ ਮਾਰੂਥਲ ਵੱਸਦਾ ਏ 

ਦੋ ਦੁਧੀਆਂ ਵਿਚਕਾਰੇ 

ਨਾ ਕੋਈ ਸੁਖ ਸੁਨੇਹਾ ਪਹੁੰਚੇ 

ਨਾ ਕੋਈ ਕਾਸਦ ਬਹੁੜੇ

ਇਕ ਚਾਂਗਰ ਇਕ ਚੁਪ ਦੇ ਬਾਝੋਂ 

ਬੋਲ ਨਾ ਬੋਲਣ ਦੂਜਾ 

ਪਤਾ ਨਹੀਂ ਇਹ ਕਰਨ ਮੁਹੱਬਤਾਂ 

ਜਾਂ ਸੁੱਟਣ ਤਰਫੌੜੇ

ਲੰਮਿਆਂ ਲੰਮਿਆਂ ਦਰਦਾਂ ਵਾਲੇ 

ਦਰਿਆ ਕਿਧਰ ਗਏ ਨੇ 

ਚੌੜੀਆਂ ਚੌੜੀਆਂ ਸੜਕਾਂ ਉਤੇ

ਬੰਦੇ ਸੌੜੇ ਸੌੜੇ

📝 ਸੋਧ ਲਈ ਭੇਜੋ