ਬਾਪੂ ਹੈ ਸਿਰਨਾਵਾਂ ਘਰ ਦਾ, ਸਾਡਾ ਪਾਲਣਹਾਰਾ ਹੈ।

ਜਿਸਦੇ ਸਿਰ 'ਤੇ ਮੌਜਾਂ ਹੋਵਣ, ਸਾਡਾ ਅਸਲ ਸਹਾਰਾ ਹੈ।

ਟੌਰ੍ਹ ਅਸਾਡੀ ਬਾਪੂ ਕਰਕੇ, ਖੂਬ ਨਜ਼ਾਰੇ ਮਿਲਦੇ ਨੇ,

ਉਹ ਅਸਾਡੀ ਹਰ ਰੀਝ ਪੁਗਾਵੇ, ਸਾਡਾ ਸਿਰਜਣਹਾਰਾ ਹੈ।

ਸਾਨੂੰ ਦਿੰਦਾ ਝੂਟੇ ਮਾਟੇ, ਅਪਣੇ ਮੋਢੀਂ ਚੁਕ ਚੁਕ ਕੇ,

ਸਾਰੀ ਉਮਰ ਨਹੀਂ ਭੁਲਣਾ ਜੋ, ਆਉਂਦਾ ਸੁਰਗ ਨਜ਼ਾਰਾ ਹੈ।

ਸਾਨੂੰ ਲਾਡ ਲਡਾਉਂਦਾ ਨਾਲੈ, ਚੰਗਾ ਮਾੜਾ ਸਮਝਾਵੇ,

ਸਾਡਾ ਆੜੀ, ਧੀ ਦਾ ਬਾਬਲ, ਲਗਦਾ ਸਾਨੂੰ ਪਿਆਰਾ ਹੈ।

ਕਰ ਸਤਿਕਾਰ ਬਾਪੂ ਜੀ ਕਹਿ ਕਹਿ, ਖੁਸ਼ ਕਰ ਲੈ ਰੱਬ ਅਪਣੇ ਨੂੰ,

'ਅਮਰ' ਕਹੇ ਜੋ ਅਸਾਡੀ ਖਾਤਰ, ਲਾਉਂਦਾ ਜੀਵਨ ਸਾਰਾ ਹੈ।

📝 ਸੋਧ ਲਈ ਭੇਜੋ