ਬਾਪੂ ਤੇਰੇ ਮਹਿਲਾਂ 'ਚੋਂ

ਗੁੱਡੀਆਂ ਪਟੋਲਿਆਂ ਨੇ ਸ਼ੋਰ ਬੜਾ ਪਾਇਆ ਸੀ,

ਨਿੱਕੇ-ਨਿੱਕੇ ਹੱਥਾਂ ਵਾਲਾ ਚੇਤਾ ਜਦੋਂ ਆਇਆ ਸੀ,

ਕਰ-ਕਰ ਚੇਤੇ ਅਸੀ ਮਣਾਂ ਮੂੰਹੀਂ ਰੋਏ ਆਂ....

ਬਾਪੂ ਤੇਰੇ ਮਹਿਲਾਂ 'ਚੋਂ ਪਰਾਏ ਅਸੀਂ ਹੋਏ ਆਂ।

ਸਖ਼ੀਆਂ ਉਦਾਸ ਹੋਈਆਂ ਬੜਾ ਕੁਮਲਾਈਆਂ ਸੀ,

ਡੋਲੀ ਨੂੰ ਕਰਨ ਵਿਦਾ ਜਦੋਂ ਮਿਲ ਆਈਆਂ ਸੀ,

ਹੰਝੂਆ ਦੇ ਹਾਰ ਅਸਾਂ ਗਲਾ 'ਚ ਪਰੋਏ ਆ।

ਝੱਲਾ ਦਿਲ ਬੜਾ ਉਦੋਂ ਰੋਇਆ ਕੁਰਲਾਇਆ ਸੀ,

ਆਪਣੇ ਹੀ ਹੱਥੀਂ ਜਦੋਂ ਡੋਲੀ ਵਿੱਚ ਪਾਇਆ ਸੀ,

ਸਭ ਕੁਝ ਜਾਣਦਿਆਂ ਤਾਂ ਵੀ ਅੱਜ ਮੋਏ ਆਂ।

ਬਾਬਲ ਦੇ ਮਹਿਲ ਵੀ ਵਿਰਾਨ ਜਿਹੇ ਹੋ ਗਏ,

ਖੁਸ਼ੀਆਂ 'ਤੇ ਖੇੜੇ ਸਭ ਦੂਰ ਕਿਤੇ ਸੌਂ ਗਏ,

ਬਿਰਹਾ ਦੇ ਸਾਜ਼ ਅਸਾਂ ਚੁੱਪ ਨਾਲ ਛੋਹੇ ਆ।

'ਸੱਤੇ' ਕੌਣ ਸਮਝਾਵੇ ਅੱਜ ਵੀਰਾਂ ਭਰਜਾਈਆਂ ਨੂੰ,

ਇੱਕ ਕੁੱਖੋਂ ਜੰਮੇ 'ਤੇ ਬੇਗਾਨੇ ਘਰੋਂ ਆਈਆਂ ਨੂੰ,

ਤੈਨੂੰ ਛੱਡ ਕੇ ਇਕੱਲਾ ਤੁਰ ਪਏ ਲੋਏ-ਲੋਏ ਆਂ।

ਬਾਪੂ ਤੇਰੇ ਮਹਿਲਾਂ 'ਚੋਂ ਪਰਾਏ ਅਸੀਂ ਹੋਏ ਆਂ।

📝 ਸੋਧ ਲਈ ਭੇਜੋ