ਬਾਂਰਾਂ ਪੋਹ

੧.ਬਾਂਰਾਂ ਪੋਹ ਦਾ ਦਿਨ ਜੈਸੇ ਗਿਆ ਝੰਬਿਆ…

ਧਰਤੀ ਵੀ ਰੋਈ ਅਸਮਾਨ ਕੰਬਿਆ।

੨.ਨੀਹਾਂ ਵਿੱਚ ਚਿਣ ਤੀਆਂ ਜਿੰਦਾਂ ਨਿੱਕੀਆਂ…

ਬਾਂਗਾਂ 'ਚ ਬਹਾਂਰਾਂ ਜਿਵੇਂ ਪਈਆਂ ਫਿੱਕੀਆਂ।

੩.ਠੋਡੀ ਨਜ਼ਦੀਕ ਜਦੋ ਪੁੱਜੀ ਕੰਧ ਸੀ…

ਰੁੱਕ ਗਏ ਸੀ ਸਾਹ ਹੌਸਲੇ ਬੁਲੰਦ ਸੀ।

੪.ਡਿੱਗ ਪਈ ਸੀ ਕੰਧ ਤੰਨ ਕੰਬੀ ਜਾ ਰਿਹਾ…

ਸਿੱਮਦੀ ਸੀ ਰਤ ਸਾਹ ਕੋਈ-ਕੋਈ ਰਿਹਾ।

੫.ਛਾਤੀ ਉੱਤੇ ਗੋਡਾ ਧਰ ਰਗਾਂ ਵੱਡੀਆਂ…

ਕਾਫ਼ਰਾਂ ਨੇ ਕੂੰਜਾਂ ਸੀ ਮੁਕਾਂ ਛੱਡੀਆਂ।

੬. ਇਊ ਜਾਪੇ ਜੁਲ਼ਮ ਖਲਾਸ ਹੋ ਗਿਆ…

ਸੂਬਿਆਂ ਦਾ ਸਭ ਕੁੱਝ ਨਾਸ਼ ਹੋ ਗਿਆ।

੭.ਜਦੋ ਪਤਾ ਲੱਗਾ ਗਲੀਂ ਟੁੱਟੇ ਜੋਤਰੇ…

ਹੋ ਗਏ ਨੇ ਜੀ ਪਾਸ ਮੇਰੇ ਨਿੱਕੇ ਪੋਤਰੇ।

੮.ਖੁਸ਼ੀ ਖੁਸ਼ੀ ਜਾ ਵੜੇ ਖੁਦਾਈ ਬਾਗ਼ ਤੇ…

ਮਾਤਾ ਨੇ ਸਵਾਸ ਸਦਾ ਲਈ ਤਿਆਗ਼ ਤੇ।

📝 ਸੋਧ ਲਈ ਭੇਜੋ