ਬੇ-ਬਾਝੋਂ ਰੰਗ ਦੇ ਰੰਗ ਲਾਏ

ਬੇ-ਬਾਝੋਂ ਰੰਗ ਦੇ ਰੰਗ ਲਾਏ,

ਏਸ ਰੰਗ ਭੀ ਉਸ ਨੂੰ ਰੰਗ ਲਇਆ

ਮਹਿੰਦੀ ਸੋਂਹਦੀ ਉਂਗਲੀਆਂ ਥੋਂ,

ਡੋਡੀਆਂ ਰੰਗ ਤੋਂ ਰੰਗ ਲਇਆ

ਮਹਿੰਦੀ ਦੇ ਹੱਥ ਰੰਗ ਥੀਆ,

ਉਸ ਓਸ ਦੇ ਹੱਥੋਂ ਮੰਗ ਲਇਆ

ਹੁਣ ਰੰਗ ਭੀ ਲੈ ਕਿਸੇ ਢੰਗ ਪਇਆ,

ਜੇ ਢੰਗ ਨੇ ਨੌਸ਼ਹ ਅੰਗ ਲਇਆ

ਹੈਦਰ ਮੰਗ ਸੰਗ ਸਜਣ ਤੋਂ,

ਲਾਲਾਂ ਦਾ ਰੰਗ ਜੋ ਸੰਗ ਲਇਆ ।੨।

📝 ਸੋਧ ਲਈ ਭੇਜੋ