ਬੇ-ਬਾਬਤ ਮਸ਼ਕ ਸਿਤਮ ਕੀ ਕਰਦੇ

ਬੇ-ਬਾਬਤ ਮਸ਼ਕ ਸਿਤਮ ਕੀ ਕਰਦੇ,

ਜ਼ਾਲਿਮ ਲਿੱਖਣ ਵਾਲੜੇ ਨੇ

ਖਤ ਉਤੇ ਸਿਰੋਪਾ ਸੁਨਹਰੀ,

ਕੰਨ ਸੋਨੇ ਦੇ ਵਾਲੜੇ ਨੇ

ਜ਼ੁਲਫ਼ ਵਿੱਚੋਂ ਚੰਨ ਬਿਜਲੀ ਵਾਂਗੂੰ,

ਘੁੰਗਟ ਘੱਤ ਵਿਖਾਲੜੇ ਨੇ

ਹੈਦਰ ਮੁਸ਼ਕੀ ਵਾਲਾਂ ਵਾਲੜੇ,

ਗ਼ੈਰ ਦੀ ਰੱਖਣ ਵਾਲੜੇ ਨੇ ।੨।

📝 ਸੋਧ ਲਈ ਭੇਜੋ