ਬੇ-ਬਾਬਲ ਅਸਾਡੇ ਨੇ ਵਣਜ ਵਿਹਾਜਿਆ

ਬੇ-ਬਾਬਲ ਅਸਾਡੇ ਨੇ ਵਣਜ ਵਿਹਾਜਿਆ,

ਮੱਝੀਂ ਭੀ ਘਣੀਆਂ ਲਈਆਂ ਲਈਆਂ

ਕੜਕਣ ਕਾਹ ਲੜਕਣ ਬੇਲੇ,

ਸ਼ੇਰ ਬੁੱਕਣ ਵਿੱਚ ਲਈਆਂ ਲਈਆਂ

ਅੱਧੀ ਰਾਤੀਂ ਕੋੜੇ ਸੋਤੇ,

ਝਲ ਬੇਲੇ ਵਿਚ ਪਈਆਂ ਪਈਆਂ

ਕਿਸੇ ਹੋਰੀ ਵੀ ਇਸ਼ਕ ਕਮਾਇਆ ਵੇ ਹੈਦਰ,

ਕਿ ਚੋਰੀ ਕੀਤੀ ਮੀਆਂ ਮੀਆਂ ।੬।

📝 ਸੋਧ ਲਈ ਭੇਜੋ