ਬੇ-ਬਗ਼ਦਾਦ ਸ਼ਹਿਰ ਦੀ

ਬੇ-ਬਗ਼ਦਾਦ ਸ਼ਹਿਰ ਦੀ ਕਿਆ ਨਿਸ਼ਾਨੀ,

ਉੱਚੀਆਂ ਲੰਮੀਆਂ ਚੀੜਾਂ ਹੂ

ਤਨ ਮਨ ਮੇਰਾ ਪੁਰਜ਼ੇ ਪੁਰਜ਼ੇ,

ਜਿਓਂ ਦਰਜ਼ੀ ਦੀਆਂ ਲੀਰਾਂ ਹੂ

ਲੀਰਾਂ ਦੀ ਗਲ ਕਫਨੀ ਪਾ ਕੇ,

ਰਲਸਾਂ ਸੰਗ ਫ਼ਕੀਰਾਂ ਹੂ

ਸ਼ਹਿਰ ਬਗ਼ਦਾਦ ਦੇ ਟੁਕੜੇ ਮੰਗਸਾਂ ਬਾਹੂ,

ਕਰਸਾਂ ਮੀਰਾਂ ਮੀਰਾਂ ਹੂ

📝 ਸੋਧ ਲਈ ਭੇਜੋ