ਬੇ-ਬਗ਼ਦਾਦ ਸ਼ਰੀਫ਼ੇ ਵੰਜ

ਬੇ-ਬਗ਼ਦਾਦ ਸ਼ਰੀਫ਼ੇ ਵੰਜ ਕਰਾਹਾਂ,

ਸੌਦਾ ਨੇਹੁੰ ਕੀਤੋਸੇ ਹੂ

ਰਤੀ ਅਕਲ ਦੀ ਕਰਾਹਾਂ,

ਭਾਰ ਗ਼ਮਾਂ ਦਾ ਘਿਦੋਸੇ ਹੂ

ਭਾਰ ਭਰੇਰਾ ਮੰਜ਼ਲ ਚੋਖੇਰੀ,

ਓੜਕ ਵੰਜ ਪਹੁੰਤਿਓਸੇ ਹੂ

ਜ਼ਾਤ ਸਿਫ਼ਾਤ ਸਹੀ ਕੀਤੋਸੇ ਬਾਹੂ,

ਤਾਂ ਜਮਾਲ ਲਧੋਸੇ ਹੂ

📝 ਸੋਧ ਲਈ ਭੇਜੋ