ਬੇ-ਬਾਗ ਬਹਿਸ਼ਤ ਭੀ ਤੁਝ ਬਿਨ ਯਾਰ ਵੇ

ਬੇ-ਬਾਗ ਬਹਿਸ਼ਤ ਭੀ ਤੁਝ ਬਿਨ ਯਾਰ ਵੇ

ਅਸਾਂ ਸੋਹਣਾ ਤੇ ਗੁਲਜ਼ਾਰ ਨਹੀਂ

ਸਾਰਿਆਂ ਸੋਜ਼ ਫਿਰਾਕ ਸਤਾਵੇ

ਭਾਹ ਦਾ ਇਹ ਭੜਕਾਰ ਨਹੀਂ

ਵਲ ਵਲ ਡੰਗੇ ਸਿਆਹੇ ਮਾਰ ਦੀ

ਸੁਹਣਾਵਤ ਤਾਰ ਨਹੀਂ

ਹਰ ਦਿਲ ਦੇ ਵਿੱਚ ਸੋਜ਼ ਦਾ ਕੈਦੀ,

ਦਿਲਾਂ ਦਾ ਕੋਈ ਸ਼ੁਮਾਰ ਨਹੀਂ

ਕਰਦੇ ਕੀਤੀ ਜ਼ੁਲਫ਼ ਦੌਰਾਂ

ਬਾਝ ਸਿਤਮ ਦੀ ਕਾਰ ਨਹੀਂ

ਜ਼ੁਲਫ਼ ਸ਼ਰੀਫ ਕਿਆ ਜ਼ਾਲਿਮ ਹੈਦਰ,

ਡਿੱਠਾ ਏਡਾ ਅੰਧਾਰ ਨਹੀਂ ।੯।

📝 ਸੋਧ ਲਈ ਭੇਜੋ