ਬੇ-ਬਾਹੂ ਬਾਗ਼ ਬਹਾਰਾਂ

ਬੇ-ਬਾਹੂ ਬਾਗ਼ ਬਹਾਰਾਂ ਖਿੜੀਆਂ,

ਨਰਗਿਸ ਨਾਜ਼ ਸ਼ਰਮ ਦਾ ਹੂ

ਦਿਲ ਵਿਚ ਕਾਅਬਾ ਸਹੀ ਕੀਤੋਸੁ,

ਪਾਕੋ ਪਾਕ ਹਰਮ ਦਾ ਹੂ

ਤਾਲਿਬ ਤਲਬ ਤੁਆਫ਼ ਤਮਾਮੀ,

ਹੁਬ ਹਜ਼ੂਰ ਹਰਮ ਦਾ ਹੂ,

ਗਿਆ ਹਜਾਬ ਤਮਾਮੀ ਬਾਹੂ,

ਬਖਸਿਓਸੁ ਰਾਹ ਕਰਮ ਦਾ ਹੂ

📝 ਸੋਧ ਲਈ ਭੇਜੋ