ਬੇ-ਬਹੁਤ ਮਲਾਮਤਾਂ ਛੱਡ ਮੋਈਏ

ਬੇ-ਬਹੁਤ ਮਲਾਮਤਾਂ ਛੱਡ ਮੋਈਏ,

ਜੇ ਕਰ ਯਾਰ ਦੀ ਹਾਜ਼ਰੀ ਲੋੜਨੀ ਏਂ

ਨਾਲੇ ਸ਼ਰਮ ਹਿਆ ਦੀ ਲੱਜ ਰੱਖੇਂ,

ਨਾਲੇ ਨੈਣ ਨੈਣਾਂ ਨਾਲ ਜੋੜਨੀ ਏਂ

ਦਿਲ ਚਾਹੁੰਦਾ ਗਲੇ ਲੱਗਣੇ ਨੂੰ,

ਨਾਲੇ ਘੁੰਡ ਕੱਢੇਂ ਮੁੱਖ ਮੋੜਨੀ ਏਂ

ਅਲੀਹੈਦਰ ਕਹੰਦਾ ਪਰੇ ਵੰਝ ਮੋਈਏ,

ਕਾਹਨੂੰ ਆਸ਼ਿਕਾਂ ਦੇ ਦਿਲ ਤੋੜਨੀ ਏਂ ।੪।

📝 ਸੋਧ ਲਈ ਭੇਜੋ