ਬੇ-ਬਾਝ ਹਜ਼ੂਰੀ ਨਹੀਂ

ਬੇ-ਬਾਝ ਹਜ਼ੂਰੀ ਨਹੀਂ ਮੰਜ਼ੂਰੀ,

ਤੋੜੇ ਪੜ੍ਹਨ ਬਾਂਗ ਸਲਾਤਾਂ ਹੂ

ਰੋਜ਼ੇ ਨਫਲ ਨਮਾਜ਼ ਗੁਜ਼ਾਰਨ,

ਜਾਗਨ ਸਾਰੀਆਂ ਰਾਤਾਂ ਹੂ

ਬਾਝੋਂ ਕਲਬ ਹਜ਼ੂਰ ਹੋਵੇ,

ਕਢਣ ਸੈ ਜ਼ਕਾਤਾਂ ਹੂ

ਬਾਹੂ ਬਾਝ ਫਨਾ ਰੱਬ ਹਾਸਲ ਨਾਹੀਂ,

ਤਾਸੀਰ ਜਮਾਤਾਂ ਹੂ

📝 ਸੋਧ ਲਈ ਭੇਜੋ