ਬੇ-ਬਜ਼ੁਰਗੀ ਨੂੰ ਵਹਿਣ

ਬੇ-ਬਜ਼ੁਰਗੀ ਨੂੰ ਵਹਿਣ ਲੁੜਾਈਏ,

ਕਰੀਏ ਰੱਜ ਮੁਕਾਲਾ ਹੂ

ਲਾ ਇੱਲਾ ਗਲ ਗਹਿਣਾ ਮੜ੍ਹਿਆ,

ਮਜ਼੍ਹਬ ਕੇਹ ਲਗਦਾ ਸਾਲਾ ਹੂ

ਇੱਲ ਅੱਲਾ ਘਰ ਮੇਰੇ ਆਇਆ,

ਆਣ ਲੁਹਾਇਆ ਪਾਲਾ ਹੂ,

ਅਸਾਂ ਪਿਆਲਾ ਖਿਜ਼ਰੋਂ ਪੀਤਾ ਬਾਹੂ,

ਆਬ-ਹਯਾਤੀ ਵਾਲਾ ਹੂ

📝 ਸੋਧ ਲਈ ਭੇਜੋ