ਬੇ-ਬਲਣ ਨ ਲੋਕਾਂ ਦੀ ਸੁੱਕੀਆਂ ਨੀ

ਬੇ-ਬਲਣ ਲੋਕਾਂ ਦੀ ਸੁੱਕੀਆਂ ਨੀ,

ਕਰਮਾਂ ਨਾਲ ਬਲੇਂਦੀਆਂ ਸੁੰਨੀਆਂ ਨੇ

ਇਕਨਾਂ ਸੁੱਤਿਆਂ ਸ਼ਹੁ ਮਨਾ ਲਇਆ,

ਇਕ ਚਾਹੜ ਸੇਜਾਂ ਉੱਤੇ ਰੁੰਨੀਆਂ ਨੇ

ਇੱਕ ਸੋਹਣੀਆਂ ਦੇ ਮੱਥੇ ਭਾਗ ਨਹੀਂ,

ਇਕ ਕੋਝੀਆਂ ਕੇਸਰ ਭਿੰਨੀਆਂ ਨੇ

ਅਲੀਹੈਦਰ ਅੱਲਾ ਦੀ ਜ਼ਾਤ ਕੋਲੋਂ,

ਕੁੱਲ ਦੀਆਂ ਆਸਾਂ ਪੁੰਨੀਆਂ ਨੇ ।੩।

📝 ਸੋਧ ਲਈ ਭੇਜੋ