ਬੇ-ਬੱਸ ਮੀਆਂ ਜੀਉ ਵੱਸ ਨਾਹੀਂ

ਬੇ-ਬੱਸ ਮੀਆਂ ਜੀਉ ਵੱਸ ਨਾਹੀਂ

ਦਿਲ ਖੱਸ ਲਿਆ ਉਨ੍ਹਾਂ ਹਸਦਿਆਂ

ਕਾਕੁਲ(ਕਾਗਜ਼) ਮਸਤ ਅਸਾਡੜੇ ਲਿੱਖੇ,

ਉਹ ਲਬ ਮਿਲੇ ਤਰਸਦਿਆਂ

ਜੀਉ ਖੱਸੇਂ ਤੇ ਫੇਰ ਜਿਵਾਏਂ,

ਹਰਫ਼ ਅਸਾਨੂੰ ਦੱਸਦਿਆਂ

ਅਲੀ ਹੈਦਰ ਕਿਉਂਕਰ ਹਰਫ਼ ਪਕਾਵਾਂ,

ਮੈਂ ਦਿਲ ਸਬਕੋਂ ਨੱਸਦਿਆਂ ।੨।

📝 ਸੋਧ ਲਈ ਭੇਜੋ