ਹਸੀ ਬਸੰਤ, ਕਲੀ ਮੁਸਕਾਈ,

ਮਤਵਾਲੇ ਭੰਵਰਾਂ ਮਧੁ ਪੀ ਕੇ,

ਪ੍ਰੀਤ-ਰਾਗਨੀ ਗਾਈ

ਇਕ ਪਾਸੇ ਸੰਵਰੀ ਬਨਰਾਇ,

ਖੇਲਣ ਲੱਗੇ ਪਾਣੀ,

ਦੂਜੇ ਪਾਸੇ ਕਵੀ ਵੇਖਦਾ,

ਪਤਲੀਆਂ ਝੀਤਾਂ ਥਾਣੀ:

ਧਧਕ ਰਹੀਆਂ ਲਾਟਾਂ ਵਿਚਕਾਰੇ

ਸੁੰਦਰਤਾ ਝੁਲਸਾਈ

ਤੇ ਇਹ ਦਰਦ ਉਪਜਾਊ ਝਾਕੀ

ਤਕਿ ਕੋਇਲ ਕੁਰਲਾਈ

ਸੋਹਣੀਆਂ ਨਾਰਾਂ, ਕੂਲੇ ਬਾਲ,

ਮੌਤ ਦੀਆਂ ਦਾੜ੍ਹਾਂ ਵਿਚਕਾਰੇ,

ਪੀਹ ਰਿਹਾ ਮਹਾਂ ਕਾਲ

ਨਾ ਕੋਈ ਤਰਸ ਤੇ ਨਾ ਹਮਦਰਦੀ,

ਵਾਂਗ ਪਿਸਾਚਣੀਆਂ ਦੇ ਨਚ ਰਹੀ

ਕਲ-ਜੀਭੀ ਬੇ-ਦਰਦੀ

📝 ਸੋਧ ਲਈ ਭੇਜੋ