ਲੱਗਦਾ ਕੋਈ ਬੇ ਖਬਰ, ਕੋਈ ਬੇ ਸੂਝਵਾਨ ਏ,
ਪਤਾ ਸਭ ਦਾ ਵਸ, ਮੌਕੇ ਦਾ ਇੰਤਜ਼ਾਰ ਏ।
ਕੋਈ ਸਦਮਾ ਉਧਾਰ ਦੇ ਗਿਆ,
ਕੋਈ ਮਜਬੂਰੀ ਦੱਸ, ਮਸ਼ਹੂਰੀ ਕਰਾ ਗਿਆ।
ਲੱਗਦਾ ਕੋਈ ਬੇ ਖਬਰ, ਕੋਈ ਬੇ ਸੂਝਵਾਨ ਏ,
ਪਤਾ ਸਭ ਦਾ ਵਸ ਮੌਕੇ ਦਾ ਇੰਤਜ਼ਾਰ ਏ।
ਕੋਈ ਠੱਗਣ ਨੂੰ ਤਿਆਰ ਬੈਠਾ ਏ।
ਦੱਸ ਭਲਾ, ਕੌਣ ਗੱਠ ਨਾਲ ਬੰਨ ਲੈ ਗਿਆ,
ਕੋਈ ਅਨੁਮਾਨ ਜਿਹਾ ਲਗਾ ਕੇ ਬੈਠਾ ਏਂ।
ਜਿੰਦ ਮੁਕ ਗਈ ਜਾਂ ਮੁਕਦੀ ਜਾਂਦੀ ਏ,
ਕੋਈ ਕਹਿੰਦਾ, ਚੱਲਦੇ ਸਾਹ ਸੱਜਣਾਂ।
ਲੱਗਦਾ ਕੋਈ ਬੇ ਖਬਰ, ਕੋਈ ਬੇ ਸੂਝਵਾਨ ਏ,
ਪਤਾ ਸਭ ਦਾ ਵਸ, ਮੌਕੇ ਦਾ ਇੰਤਜ਼ਾਰ ਏ।
ਦੁਨੀਆਂ ਦੁਨੀਆਂ ਨੂੰ ਖਤਮ ਕਰ ਰਹੀ ਏ,
ਕੁਦਰਤ ਆਪਣੇ ਆਪ ਨੂੰ ਡਰਾ ਰਹੀ ਏ।
ਵਿਗਿਆਨ ਵੀ ਰੱਬ ਦੇ ਇਸ਼ਾਰਿਆਂ ਉੱਤੇ ਚੱਲ ਰਹੀ ਏ,
ਬੇ ਫ਼ਿਕਰ ਬੇ ਪਰਵਾਹ ਫ਼ਕੀਰੀ,
ਉਹਦੇ ਨਾ ਉਤੇ, ਮੌਜ ਉਡਾ ਰਹੀ ਏ।
ਲੱਗਦਾ ਕੋਈ ਬੇ ਖਬਰ, ਕੋਈ ਬੇ ਸੂਝਵਾਨ ਏ,
ਪਤਾ ਸਭ ਦਾ ਵਸ, ਮੌਕੇ ਦਾ ਇੰਤਜ਼ਾਰ ਏ।
ਆਸਾ ਦੀ ਬਰਾਤ, ਆਸ਼ਿਕ ਇਸ਼ਕ,
ਡੋਲੀ ਮੌਤ ਵਾਲੀ ਕਫ਼ਨ ਬੰਨ੍ਹ ਤੂੰ ਸੱਚ ਦੇ ਕਰੀਬੀ ਆ ਰਹੀ ਏ,
ਲੱਗਦਾ ਕੋਈ ਬੇ ਖਬਰ, ਕੋਈ ਬੇ ਸੂਝਵਾਨ ਏ,
ਪਤਾ ਸਭ ਦਾ ਵਸ, ਮੌਕੇ ਦਾ ਇੰਤਜ਼ਾਰ ਏ।
ਅਧੂਰਾ ਇਸ਼ਕ,ਅਧੂਰਾ ਚਾਹਤ ਸੰਦੀਪ ਨਰ ਤੇਰੀ ਇਮਾਨਤ,
ਇਕ ਦੀ ਲੋੜ ਦੂਜੇ ਨੂੰ ਲੋੜ, ਹੱਸੇ ਨੂੰ ਉਦਾਸੀ ਵਿਚ ਬਦਲ ਗਈ,
ਕੀ ਫਾਇਦਾ ਤੇਰੀ ਐਸਾ ਕਹਾਣੀ ਸੁਣਾਉਣ ਦਾ,
ਜੋ ਹੋਰਾਂ ਦੇ ਘਰ ਨੂੰ ਉਜਾੜ ਗਈ,
ਵੱਸ ਜਾਂਦੀ ਜਾਂਦੀ ਤੇਰੇ ਹਿਰਦੇ ਠੰਡ ਪਾ ਗਈ।
ਉਲਟੀ ਗੰਗਾ ਬਹਾ ਗਈ, ਕਿਸੇ ਦਾ ਪੁੱਤ ਕਿਸੇ ਦਾ ਪਤੀ,
ਉਮਰਾਂ ਭਰ ਐਸੀ ਜ਼ਹਿਰ ਭਲਾ ਗਈ, ਜਿਉਂਦੀ ਨੂੰ ਰੱਦੀ,
ਮਰਿਆ ਦੀ ਲਾਇਨ ਵਿੱਚ ਜਾਂਦੀ ਜਾਂਦੀ ਖੜਾਂ ਗਈ।
ਦੁਨੀਆਂ ਅੱਗੇ ਪਰਦਾ ਰੱਖ, ਦੁਨੀਆਂ ਦੇ ਦਿਲ ਵਿੱਚ ਤੈਨੂੰ ਕੀ ਪਤਾ,
ਲੱਗਦਾ ਕੋਈ ਬੇ ਖਬਰ, ਕੋਈ ਬੇ ਸੂਝਵਾਨ ਏ,
ਪਤਾ ਸਭ ਦਾ ਵਸ, ਮੌਕੇ ਦਾ ਇੰਤਜ਼ਾਰ ਏ।
ਰੁੱਖਾਂ ਸੁਭਾ, ਪੈਸੇ ਦੀ ਭੁੱਖ,
ਲਾਲਚ ਵਿੱਚ ਤਾਂ ਸਭ ਗੁਆ ਬੈਠਾ ਕੋਈ,
ਕੋਈ ਪਾਣੀ ਉਤੇ ਚੱਲ ਚੱਲਿਐ,
ਕੋਈ ਅੱਗ ਨੂੰ ਵੀ ਖਾ ਚੱਲਿਐ,
ਕੋਈ ਹਵਾ ਨੂੰ ਭੋਜਨ ਬਣਾ ਚੱਲਿਐ,
ਕੋਈ ਆਪਣੇ ਆਪ ਗਾਇਬ ਕਰ ਚੱਲਿਐ।
ਲੱਗਦਾ ਕੋਈ ਬੇ ਖਬਰ, ਕੋਈ ਬੇ ਸੂਝਵਾਨ ਏ,
ਪਤਾ ਸਭ ਦਾ ਵਸ, ਮੌਕੇ ਦਾ ਇੰਤਜ਼ਾਰ ਏ।
ਕੋਈ ਕਾਇਨਾਤ ਦੀ ਮਿਸਟਰੀ ਨੂੰ ਉਲਝਾ ਚੱਲਿਐ।
ਲੱਗਦਾ ਕੋਈ ਬੇ ਖਬਰ, ਕੋਈ ਬੇ ਸੂਝਵਾਨ ਏ,
ਪਤਾ ਸਭ ਦਾ ਵਸ, ਮੌਕੇ ਦਾ ਇੰਤਜ਼ਾਰ ਏ।
ਕੁੱਝ ਕੂ ਪਲਾਂ ਲਈ ਸਭ ਕੁੱਝ ਸੁਨਮਸਾਨ ਪੈ ਜਾਣਾ,
ਇਹ ਤਾਂ ਆਮ ਜਿਹੀ ਭਵਿਖਬਾਣੀ, ਜਣਾ ਖਣਾ,
ਐਸੀ ਘੜੀ ਆਉਂਣੀ ਵੇ ਮਨਾਂ,
ਬੰਦੇ ਨੂੰ ਬੰਦੇ ਦੀ ਲੋੜ ਨਹੀਂ ਪੈਣੀ ਵੇ ਮਨਾ।
ਲੱਗਦਾ ਕੋਈ ਬੇ ਖਬਰ, ਕੋਈ ਬੇ ਸੂਝਵਾਨ ਏ,
ਪਤਾ ਸਭ ਦਾ ਵਸ, ਮੌਕੇ ਦਾ ਇੰਤਜ਼ਾਰ ਏ।