ਬੇਬਾਕੀ ਦਾ ਅੰਜ਼ਾਮ

ਮੈਨੂੰ ਜ਼ਕੜ ਨਾ ਸਕੀਆਂ

ਇਹ ਸਮਾਜ

ਇਹ ਰੀਤੀ ਰਿਵਾਜ਼

ਕੁਝ ਬੰਦਿਸ਼ਾਂ

ਕੁਝ ਪੈਮਾਨਿਆਂ ਦੀਆਂ

ਬੇੜੀਆਂ...........

ਅਖ਼ੀਰ ਝੁਕ ਜਾਂਦਾ ਹੈ

ਮੇਰੇ ਬਾਪ ਦੇ ਅੱਗੇ

ਮੇਰਾ ਬੇਬਾਕਪੁਣਾ।

📝 ਸੋਧ ਲਈ ਭੇਜੋ