ਜਦੋਂ ਜੀਭ ਸਾਲਮ ਸੀ

ਓਦੋਂ ਮੇਰੇ ਪਾਸ ਬਾਤ ਨਹੀਂ ਕੋਈ ਸੀ 

ਜੀਭ ਮੇਰੀ ਟੁੱਕ ਕੇ

ਤੁਸਾਂ ਮੈਨੂੰ ਬੋਲਣਜੋਗ ਬਾਤ ਦੇ ਦਿੱਤੀ ਏ 

ਬਹੁਤ ਚਿਰ ਜੀਵੇ ਅਸੀਂ ਬੇਬਾਤ ਬੋਲ 

ਕੁਝ ਚਿਰ ਹੁਣ ਜੀਵਾਂਗੇ

ਬੇਬੋਲ ਬਾਤ

📝 ਸੋਧ ਲਈ ਭੇਜੋ