ਕਸਮ ਖ਼ੁਦਾ ਦੀ
ਮੈਂ ਤੈਨੂੰ ਬਹੁਤ ਮਾਣਿਆ
ਪਰ ਜਿਸਮ ਨੂੰ ਨਹੀਂ
ਤੂੰ ਮੇਰੇ ਜਿਸਮ ਦਾ
ਅੰਗ ਬਣੀ ਰਹੀ
ਪਰ ਰਹੀ ਬੇਦਾਗ
ਕੰਵਲ ਦੇ ਫੁੱਲ ਵਾਂਗ
ਵਹਿਣ ਜ਼ਿੰਦਗੀ ਦੇ
ਬੇਸ਼ਕ ਥਿੜਕਾ ਦੇਂਦੇ ਨੇ
ਪਰ ਮਜ਼ਾ ਦੇਂਦੇ ਨੇ
ਯਾਦਾਂ ਦੀ ਬੁੱਕਲ 'ਚ ਬੈਠਕੇ
ਯਾਦ ਤੇਰੀ
ਇੱਕ ਮਿੱਠਾ ਜ਼ਹਿਰ ਹੈ
ਹਰ ਘੁੱਟ ਨਾਲ
ਦਰਦ ਪੀਂਦਾ ਜਾ ਰਿਹਾ ਹਾਂ
ਸਾਹਾਂ ਦੀ ਉਮਰ ਨਾਲ
ਉਡੀਕ ਦੀ ਉਮਰ
ਲੰਬੀ ਹੁੰਦੀ ਜਾ ਰਹੀ ਹੈ