ਬੇਦਰਦਾ ਨਹਿ ਦਰਦ ਵੰਡੇਦਾ

ਬੇਦਰਦਾ ਨਹਿ ਦਰਦ ਵੰਡੇਦਾ, ਕਿਉਂ ਭਾਰ ਫਧੇ ਨੀ ਭਾਰੇ

ਖ਼ਾਨਿਓਂ ਢੋ, ਚਾ ਹੋ ਅਗੇਰੇ, ਲਾ ਛਾਤੀ ਠਾਰ ਪਿਆਰੇ

ਤੁਸਾਂ ਨੂੰ ਮਾਨ ਹੁਸਨ ਦਾ ਵੱਡਾ, ਅਸੀਂ ਕੁੱਠੇ ਦਰਦ ਤੁਮਾਰੇ

ਫ਼ਕਰ ਸਮੁੰਦਰ ਥੀਣ ਊਣੇ, ਜੇ ਕੀੜੀ ਪਿਆਸ ਨਿਸਾਰੇ

📝 ਸੋਧ ਲਈ ਭੇਜੋ