ਮੈਂ ਉਮਰਾਂ ਦੇ

ਲੰਮੇ ਪੰਧ ਦਾ

ਥੱਕਿਆ ਹੋਇਆ ਰਾਹੀ

ਬੋਲਣ ਤੋਂ ਆਰ੍ਹੀ ਆਂ

ਮੇਰੀ ਚੁੱਪ ਦਾ ਮੰਦਾ ਨਾ ਜਾਣੋ

ਮੇਰੀਆਂ ਸ਼ਾਰਤਾਂ ਬੁੱਝੋ

ਮੇਰੀ ਸ਼ਕਲ ਪਛਾਣੋ

 —!

ਮੇਰੇ ਦਿਲ ਦੇ ਮੰਦਰ ਵਿਚ ਤੇ

ਸੋਚ ਖ਼ਿਆਲ ਦੇ ਬੁੱਤ

ਮੈਨੂੰ ਕਾਫ਼ਰ ਆਖਣ ਆਲਿਆ

ਤੇਰੀ ਲੁੱਗੀ ਮਸੀਤ

📝 ਸੋਧ ਲਈ ਭੇਜੋ